ਰਾਜ਼ੀਨਾਮੇ ਲਈ ਥਾਣੇ ਗਏ ਅਕਾਲੀ ਵਰਕਰਾਂ ਨਾਲ ਕੁੱਟਮਾਰ

Tuesday, Oct 10, 2017 - 11:54 AM (IST)

ਖਾਲੜਾ (ਬੱਬੂ, ਰਜੀਵ)-ਇਸ 'ਚ ਕੋਈ ਦੋ ਰਾਏ ਨਹੀਂ ਕਿ ਸੱਤਾ ਧਿਰ ਦੀ ਸਿਆਸੀ ਪਕੜ ਸਾਬਕਾ ਵਰਕਰਾਂ ਨਾਲੋਂ ਜ਼ਿਆਦਾ ਹੁੰਦੀ ਹੈ, ਜਿਸ ਦੀ ਪ੍ਰਤੱਖ ਮਿਸਾਲ ਥਾਣੇ ਅੰਦਰ ਰਾਜ਼ੀਨਾਮੇ ਲਈ ਗਏ ਅਕਾਲੀ ਵਰਕਰਾਂ ਦੀ ਕਾਂਗਰਸੀ ਵਰਕਰਾਂ ਵੱਲੋਂ ਕੀਤੀ ਕੁੱਟਮਾਰ ਉਪਰੰਤ ਪੁਲਸ ਵੱਲੋਂ ਇਕਤਰਫਾ ਕੀਤੀ ਕਾਰਵਾਈ ਤੋਂ ਮਿਲਦੀ ਹੈ। ਇਸ ਸਬੰਧੀ ਅਕਾਲੀ ਸਰਪੰਚ ਸਾਹਿਬ ਸਿੰਘ, ਪੰਚ ਕੁਲਵਿੰਦਰ ਸਿੰਘ, ਬਲਜੀਤ ਸਿੰਘ ਬਿੱਲਾ ਅਤੇ ਸਤਨਾਮ ਸਿੰਘ ਕਾਜ਼ੀ ਨੇ ਸਾਂਝੇ ਤੌਰ 'ਤੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿੰਡ ਅਮੀਸ਼ਾਹ ਦੇ ਅਕਾਲੀ ਵਰਕਰ ਸੁਖਚੈਨ ਸਿੰਘ ਪੁੱਤਰ ਅਮਰੀਕ ਸਿੰਘ ਨੇ ਕਿਸੇ ਝਗੜੇ ਸਬੰਧੀ 30 ਸਤੰਬਰ ਨੂੰ ਦਰਖਾਸਤ ਦਿੱਤੀ ਸੀ ਪਰ ਜਦੋਂ ਪੁਲਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅੱਜ ਦੋਵਾਂ ਧਿਰਾਂ ਨੇ ਥਾਣੇ ਅੰਦਰ ਰਾਜ਼ੀਨਾਮਾ ਰੱਖ ਲਿਆ। ਅਕਾਲੀਆਂ ਵੱਲੋਂ ਜਦੋਂ ਮੁੱਖ ਬੁਲਾਰਾ ਸਤਨਾਮ ਸਿੰਘ, ਸਾਬਕਾ ਸਰਪੰਚ ਪ੍ਰਗਟ ਸਿੰਘ ਅਤੇ ਪੰਚ ਸਲਵਿੰਦਰ ਸਿੰਘ ਆਦਿ ਮੋਹਤਬਰ ਪੁਲਸ ਸਟੇਸ਼ਨ ਅੰਦਰ ਪੁੱਜੇ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਕਾਂਗਰਸੀ ਵਰਕਰਾਂ ਨੇ ਹਮਲਾਵਰ ਰੁੱਖ ਅਪਣਾਉਂਦਿਆਂ ਪੁਲਸ ਦੀ ਸ਼ਹਿ 'ਤੇ ਉਕਤ ਮੋਹਤਬਰਾਂ 'ਤੇ ਹਮਲਾ ਕਰਦਿਆਂ ਇਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਕੇਸ ਨੂੰ ਡੀਲ ਕਰ ਰਹੇ ਇੰਸਪੈਕਟਰ ਝੱਜੂਰਾਮ ਨੇ ਮੂਕਦਰਸ਼ਕ ਬਣ ਕੇ ਅੱਖੀਂ ਵੇਖਿਆ। 
ਕੀ ਕਹਿਣੈ ਸਬ-ਇੰਸਪੈਕਟਰ ਝੱਜੂਰਾਮ ਦਾ  : 
ਉਨ੍ਹਾਂ ਕਿਹਾ ਕਿ ਸਾਡੇ ਲਈ ਕੋਈ ਅਕਾਲੀ ਕਾਂਗਰਸੀ ਨਹੀਂ, ਜਿਸ ਧਿਰ ਨੇ ਥਾਣੇ ਅੰਦਰ ਹੁੱਲੜਬਾਜ਼ੀ ਕੀਤੀ ਅਸੀਂ ਉਸ ਖਿਲਾਫ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ। 


Related News