''ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ...'' ਗੀਤ ''ਤੇ ਅਕਾਲੀਆਂ ਨੇ ਪਾਏ ਭੰਗੜੇ
Friday, Oct 25, 2019 - 02:48 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵਲੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨ 'ਤੇ ਅਕਾਲੀ ਵਰਕਰਾਂ ਨੇ ਇਆਲੀ ਦੇ ਕਾਫਲੇ ਅੱਗੇ ਡੀ. ਜੇ. ਲਾ ਦਿੱਤਾ ਅਤੇ 'ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ' ਦੇ ਗੀਤ 'ਤੇ ਭੰਗੜੇ ਪਾਏ ਅਤੇ ਪਟਾਕੇ-ਆਤਿਸ਼ਬਾਜ਼ੀ ਕਰਕੇ ਖੁਸ਼ੀ ਮਨਾਈ। ਇਹ ਗੀਤ ਇਸ ਕਰਕੇ ਮਕਬੂਲ ਹੋ ਰਿਹਾ ਸੀ ਕਿਉਂਕਿ ਸੱਤਾਧਾਰੀ ਕਾਂਗਰਸ ਨੂੰ ਟੱਕਰ ਦੇਣ ਲਈ ਇਆਲੀ ਨੇ ਡਟ ਕੇ ਮੁਕਾਬਲਾ ਕੀਤਾ ਸੀ ਅਤੇ ਹਲਕੇ ਦੇ ਵਾਸੀਆਂ ਦਾ ਪਿਆਰ ਖੱਟ ਕੇ ਜਿੱਤ ਹਾਸਲ ਕੀਤੀ ਹੈ।