ਅਕਾਲੀ ਵਰਕਰਾਂ ਨੇ ਕਾਂਗਰਸ ਪਾਰਟੀ ''ਤੇ ਲਾਏ ਧੱਕੇਸ਼ਾਹੀ ਦੇ ਦੋਸ਼

Monday, Mar 26, 2018 - 07:15 AM (IST)

ਅਕਾਲੀ ਵਰਕਰਾਂ ਨੇ ਕਾਂਗਰਸ ਪਾਰਟੀ ''ਤੇ ਲਾਏ ਧੱਕੇਸ਼ਾਹੀ ਦੇ ਦੋਸ਼

ਝਬਾਲ,   (ਨਰਿੰਦਰ)-  ਪਿੰਡ ਪੱਧਰੀ ਕਲਾਂ ਵਿਖੇ ਅਕਾਲੀ ਆਗੂਆਂ ਦੀ ਇਕ ਮੀਟਿੰਗ ਸਰਪੰਚ ਅਜੀਤ ਸਿੰਘ ਦੀ ਅਗਵਾਈ 'ਚ ਹੋਈ। ਮੀਟਿੰਗ 'ਚ ਬੁਲਾਰਿਆਂ ਨੇ ਪਿਛਲੇ ਦਿਨੀਂ ਪਿੰਡ ਦੇ ਅਕਾਲੀ ਦਲ ਨਾਲ ਸਬੰਧਤ ਸਰਪੰਚ ਨੂੰ ਡਾਇਰੈਕਟਰ ਪੰਚਾਇਤ ਵਿਭਾਗ ਵੱਲੋਂ ਵਿਕਾਸ ਲਈ ਆਈਆਂ ਗ੍ਰਾਂਟਾਂ ਨੂੰ ਖੁਰਦ-ਬੁਰਦ ਕਰਨ ਅਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਨ ਦਾ ਦੋਸ਼ ਲਾ ਕੇ ਮੁਅੱਤਲ ਕਰਨ ਦੀ ਕਾਰਵਾਈ ਨੂੰ ਪਿੰਡ ਦੀ ਸਿਆਸੀ ਧੜੇਬੰਦੀ ਤਹਿਤ ਕੀਤੀ ਕਾਰਵਾਈ ਦੱਸਿਆ।
ਇਸ ਮੌਕੇ ਇਕੱਤਰ ਅਕਾਲੀ ਵਰਕਰਾਂ ਦੀ ਹਾਜ਼ਰੀ 'ਚ ਸਰਪੰਚ ਅਜੀਤ ਸਿੰਘ ਨੇ ਆਪਣੇ ਪਿਛਲੇ ਸਮੇਂ ਦੌਰਾਨ ਵਰਤੀਆਂ ਗ੍ਰਾਂਟਾਂ ਬਾਰੇ ਰੱਖਿਆ ਰਿਕਾਰਡ ਵਿਖਾਉਂਦਿਆਂ ਆਖਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਆਈਆਂ ਗ੍ਰਾਂਟਾਂ ਨਾਲ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਇਆ ਗਿਆ ਤੇ ਗ੍ਰਾਂਟਾਂ ਦੀ ਸਹੀ ਵਰਤਂੋ ਕੀਤੀ ਗਈ ਸੀ। ਉਨ੍ਹਾਂ ਆਖਿਆ ਕਿ ਹੁਣ ਕਾਂਗਰਸ ਸਰਕਾਰ ਬਣਨ 'ਤੇ ਕੁਝ ਕਾਂਗਰਸੀ ਵਰਕਰਾਂ ਨੇ ਝੂਠੀਆਂ ਦਰਖਾਸਤ ਦੇ ਦਿੱਤੀਆਂ, ਜਿਸ ਬਾਰੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਤੇ ਸਾਡੇ ਨਾਲ ਕਾਂਗਰਸ ਸਰਕਾਰ ਵੱਲੋਂ ਸਰਾਸਰ ਧੱਕੇਸ਼ਾਹੀ ਕੀਤੀ ਗਈ ਹੈ। ਇਸ ਮੌਕੇ ਮੈਂਬਰ ਸੁਖਦੇਵ ਸਿੰਘ, ਮੈਂਬਰ ਗਿਆਨ ਸਿੰਘ, ਪਾਲ ਸਿੰਘ, ਗੁਰਨਾਮ ਸਿੰਘ, ਰਸਾਲ ਸਿੰਘ, ਕਰਨਬੀਰ ਸਿੰਘ ਆਦਿ ਆਗੂ ਹਾਜ਼ਰ ਸਨ।


Related News