ਅਕਾਲੀ ਸਰਪੰਚ ਦੀ ਸਾਹਮਣੇ ਆਈ ਗੈਰ-ਕਾਨੂੰਨੀ ਕਾਰਗੁਜ਼ਾਰੀ, ਪਿੰਡ ਦੇ ਲੋਕਾਂ ਨੇ ਖੋਲ੍ਹਿਆ ਭੇਤ

Saturday, Aug 05, 2017 - 01:15 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ) — ਪੰਜਾਬ 'ਚ ਸਰਹੱਦੀ ਪਿੰਡਾਂ ਦੇ ਲੋਕ ਪਿਛਲੇ ਕਈ ਸਾਲਾ ਤੋਂ ਗੰਦੇ ਪਾਣੀ ਦੀ ਵਜ੍ਹਾ ਨਾਲ ਬਿਮਾਰੀਆਂ ਨਾਲ ਲੜ ਰਹੇ ਹਨ, ਹੁਣ ਇਸ ਦੇ ਪਿੱਛੇ ਇਕ ਹੋਰ ਵੱਡੀ ਵਜ੍ਹਾ ਸਾਹਮਣੇ ਆਈ ਹੈ। ਅਕਾਲੀ ਆਗੂਆਂ ਨੇ ਕਿਸ ਕਦਰ ਗੈਰ ਕਾਨੂੰਨੀ ਕੰਮਾਂ ਨੂੰ ਅੰਜਾਮ ਦਿੱਤਾ ਹੈ। ਇਸ ਦੀ ਤਸਵੀਰ ਫਾਜ਼ਿਲਕਾ ਦੇ ਇਕ ਪਿੰਡ ਦੇ ਲੋਕਾਂ ਨੇ ਸਾਹਮਣੇ ਲਿਆਂਦੀ ਹੈ। ਪਿਛਲੀ ਸਰਕਾਰ ਦੌਰਾਨ ਅਕਾਲੀ ਸਰਪੰਚ ਵਲੋਂ ਛੱਪੜ 'ਚੋਂ ਗੈਰ ਕਾਨੂੰਨੀ ਪਾਈਪਾਂ ਨਹਿਰਾਂ 'ਚ ਪਾਈਆਂ ਗਈਆਂ ਹਨ, ਜਿਸ ਕਾਰਨ ਛੱਪੜ ਦਾ ਸਾਰਾ ਗੰਦਾ ਪਾਣੀ ਨਹਿਰ 'ਚ ਆ ਮਿਲਦਾ ਹੈ ਤੇ ਉਹ ਹੀ ਪਾਣੀ ਫਸਲਾਂ ਤੇ ਲੋਕਾਂ ਦੇ ਪੀਣ ਲਈ ਵਾਟਰਵਕਰਸ ਤਕ ਪਹੁੰਚ ਰਿਹਾ ਹੈ ਕਿਉਂਕਿ ਪਹਿਲਾਂ ਸਮੇਂ 'ਚ ਗੰਦੇ ਪਾਣੀ ਦੀ ਨਿਕਾਸੀ ਲਈ ਲਗਾਈਆਂ ਗਈਆਂ ਮੋਟਰਾਂ ਦਾ ਕੋਈ ਅਤਾ-ਪਤਾ ਨਹੀਂ ਹੈ। ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਛਪੜ ਦੀ ਕਦੇ ਸਫਾਈ ਨਹੀਂ ਕਰਵਾਈ ਗਈ, ਕਈ ਵਾਰ ਸਥਾਨਕ ਅਧਿਕਾਰੀਆਂ ਨੂੰ ਇਸ ਸੰਬੰਧੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਕੋਈ ਸੁਣਵਾਈ ਨਹੀਂ।
ਇਸ ਸੰਬੰਧੀ ਨਹਿਰ ਵਿਭਾਗ ਦੇ ਐੱਸ.ਡੀ.ਓ ਪ੍ਰੀਤਮ ਸਿੰਘ ਨੇ ਮੰਨਿਆ ਕਿ ਕਿਸੇ ਵੀ ਛੱਪੜ ਦਾ ਗੰਦਾ ਪਾਣੀ ਮਾਈਨਰ 'ਚ ਨਹੀਂ ਪਾਇਆ ਜਾ ਸਕਦਾ ਕਿਉਂਕਿ ਇਹ ਪਾਣੀ ਲੋਕਾਂ ਦੇ ਪੀਣ ਲਈ ਸਪਲਾਈ ਹੁੰਦਾ ਹੈ, ਜਿਥੋ ਤਕ ਪਿੰਡ ਦੀ ਗੱਲ ਹੈ ਇਸ ਸਬੰਧੀ ਉਨ੍ਹਾਂ ਕੋਲ ਸ਼ਿਕਾਇਤ ਆ ਚੁੱਕੀ ਹੈ, ਜਿਸ ਲਈ ਵਿਭਾਗ ਦੇ ਅਧਿਕਾਰੀ ਦੀ ਡਿਊਟੀ ਲਗਾਈ ਗਈ ਹੈ, ਜਾਂਚ ਤੋਂ ਬਾਅਦ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। 


Related News