'ਕੁੰਵਰ' ਦੀ ਬਹਾਲੀ ਲਈ ਟਕਸਾਲੀਆਂ ਨੇ ਚੁੱਕਿਆ ਝੰਡਾ (ਵੀਡੀਓ)
Thursday, Apr 11, 2019 - 04:03 PM (IST)
ਚੰਡੀਗੜ੍ਹ : ਅਕਾਲੀ ਦਲ ਟਕਸਾਲੀ ਨੇ ਵੀ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਦੀ ਵਾਪਸੀ ਨੂੰ ਲੈ ਕੇ ਝੰਡਾ ਚੁੱਕ ਲਿਆ ਹੈ। ਇਸ ਦੇ ਲਈ ਸੇਵਾ ਸਿੰਘ ਸੇਖਵਾਂ ਦੀ ਅਗਵਾਈ 'ਚ ਟਕਸਾਲੀਆਂ ਦਾ ਇਕ ਵਫਦ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਦੇ ਹੋਏ ਕੁੰਵਰ ਵਿਜੇ ਪ੍ਰਤਾਪ ਦੀ 'ਸਿੱਟ' ਮੈਂਬਰ ਵਜੋਂ ਬਹਾਲੀ ਦੀ ਮੰਗ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੇਖਵਾਂ ਨੇ ਇਸ ਸਭ ਦੇ ਪਿੱਛੇ ਬਾਦਲਾਂ ਦਾ ਹੱਥ ਦੱਸਿਆ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ 'ਚ ਡੇਰਾ ਸਿਰਸਾ ਮੁਖੀ ਅਤੇ ਬਾਦਲਾਂ ਦਾ ਨਾਂ ਬੋਲਦਾ ਹੈ, ਜਿਸ ਕਰਕੇ ਬਾਦਲਾਂ ਨੇ ਮੋਦੀ ਦੇ ਰਾਹੀਂ ਕੁੰਵਰ ਵਿਜੇ ਪ੍ਰਤਾਪ ਦਾ ਤਬਾਦਲਾ ਕਰਾਇਆ ਹੈ। ਟਕਸਾਲੀਆਂ ਨੇ ਕੁੰਵਰ ਦੀ ਬਦਲੀ ਨੂੰ ਰੋਕਣ ਦੀ ਮੰਗ ਕੀਤੀ ਹੈ।