ਅਕਾਲੀ ਦਲ ਨੂੰ ਇਕ ਹੋਰ ਤਗੜਾ ਝਟਕਾ, ਖੁੱਲ੍ਹ ਕੇ ਉੱਠੀਆਂ ਬਗਾਵਤੀ ਸੁਰਾਂ

12/02/2016 6:50:32 PM

ਮਾਲੇਰਕੋਟਲਾ (ਸ਼ਹਾਬੂਦੀਨ) : ਵਿਧਾਨ ਸਭਾ ਹਲਕਾ ਅਮਰਗੜ੍ਹ ਦੀ ਕਾਲੀ  ਸਿਆਸਤ ''ਚ ਸ਼ੁਕਰਵਾਰ ਹੋਏ ਵੱਡੇ ਸਿਆਸੀ ਧਮਾਕੇ ਨੇ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀਆਂ ਹਲਕੇ ਅੰਦਰ ਉਸ ਸਮੇਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ ਜਦੋਂ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਦੇ ਸਕੱਤਰ ਜਨਰਲ ਜਸਵੀਰ ਸਿੰਘ ਜੱਸੀ ਮੰਨਵੀਂ ਨੇ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿੱਪ ''ਚੋਂ ਅਸਤੀਫਾ ਦੇ ਦਿੱਤਾ। ਸਥਾਨਕ ਸਰਕਾਰੀ ਰੈਸਟ ਹਾਊਸ ਵਿਖੇ ਹਲਕਾ ਅਮਰਗੜ੍ਹ ਨਾਲ ਸਬੰਧਤ ਆਪਣੇ ਵੱਡੀ ਗਿਣਤੀ ਸਮਰਥਕਾਂ ਦੀ ਹਾਜ਼ਰੀ ''ਚ ਪਾਰਟੀ ''ਚੋਂ ਅਸਤੀਫੇ ਦਾ ਐਲਾਨ ਕਰਨ ਉਪਰੰਤ ਪਾਰਟੀ ਨੂੰ ਭੇਜੇ ਅਸਤੀਫੇ ਦੀ ਕਾਪੀ ਦਿਖਾਉਂਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਜੱਸੀ ਮੰਨਵੀਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਅਮਰਗੜ੍ਹ ਅੰਦਰ ਲੋਕਾਂ ਦੀਆਂ ਭਾਵਨਾਵਾਂ ਨੂੰ ਨਜ਼ਰ-ਅੰਦਾਜ਼ ਕਰਕੇ ਜਿਸ ਆਗੂ ਨੂੰ ਮੁੜ ਪਾਰਟੀ ਉਮੀਦਵਾਰ ਐਲਾਨਿਆ ਹੈ, ਉਸਨੇ ਹਲਕੇ ਅੰਦਰ ਪਾਰਟੀ ਦੇ ਸਰਗਰਮ ਤੇ ਮਿਹਨਤੀ ਵਰਕਰਾਂ ਨਾਲ ਹਮੇਸ਼ਾ ਪੱਖਪਾਤ ਕੀਤਾ ਅਤੇ ਪਾੜੋ ਤੇ ਰਾਜ ਕਰੋ ਦੀ ਨੀਤੀ ''ਤੇ ਚੱਲਦਿਆਂ ਜਿੱਥੇ ਪਿੰਡਾਂ ਅੰਦਰ ਵੱਡੀ ਪੱਧਰ ''ਤੇ ਧੜੇਬੰਦੀਆਂ ਪੈਦਾ ਕੀਤੀਆਂ ਹਨ, ਉਥੇ ਹੀ ਉਕਤ ਆਗੂ ਨੇ ਇਕ ਥਾਣੇਦਾਰ ਵਾਂਗ ਵਿਚਰਦਿਆਂ ਹਲਕੇ ਦੇ ਲੋਕਾਂ ''ਤੇ ਕਥਿਤ ਝੂਠੇ ਪਰਚੇ ਦਰਜ ਕਰਵਾਏ। ਜਿਸ ਕਾਰਨ ਹਲਕੇ ਦੇ ਲੋਕਾਂ ''ਚ ਉਕਤ ਅਕਾਲੀ ਆਗੂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਤੋਂ ਖਫਾ ਹਲਕਾ ਅਮਰਗੜ੍ਹ ਦੇ ਪਾਰਟੀ ਵਰਕਰਾਂ ਤੇ ਆਮ ਲੋਕਾਂ ਦੀ ਮੰਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਐਲਾਨੇ ਗਏ ਉਮੀਦਵਾਰ ਦੀ ਉਮੀਦਵਾਰੀ ਸਬੰਧੀ ਫੈਸਲੇ ''ਤੇ ਮੁੜ ਵਿਚਾਰ ਕਰਦੇ ਹੋਏ ਹਲਕਾ ਵਾਸੀਆਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਕਰੇ ਤਾਂ ਜੋ ਇਹ ਸੀਟ ਮੁੜ ਪਾਰਟੀ ਦੀ ਝੋਲੀ ਪੈ ਸਕੇ। ਕਿਸੇ ਹੋਰ ਸਿਆਸੀ ਪਾਰਟੀ ''ਚ ਸ਼ਾਮਲ ਹੋਣ ਸਬੰਧੀ ਪੁੱਛਣ ''ਤੇ ਜੱਸੀ ਮੰਨਵੀਂ ਨੇ ਕਿਹਾ ਕਿ ਇਸ ਸਬੰਧੀ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਆਪਣੀ ਅਗਲੀ ਰਣਨੀਤੀ ਤੇ ਪ੍ਰੋਗਰਾਮ ਸਬੰਧੀ ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਅਤੇ ਆਪਣੇ ਸਮਰਥਕਾਂ ਨਾਲ ਸਲਾਹ ਮਸ਼ਵਰਾ ਕਰਕੇ ਕੁਝ ਦਿਨਾਂ ਅੰਦਰ ਉਹ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਨਗੇ।


Gurminder Singh

Content Editor

Related News