ਅਕਾਲੀਆਂ ਨੇ ਗਲੇ 'ਚ ਮੀਟਰ ਲਟਕਾ ਸਰਕਾਰ ਖਿਲਾਫ ਕੀਤੇ ਮੁਜ਼ਾਹਰੇ

Thursday, Jul 04, 2019 - 03:38 PM (IST)

ਅਕਾਲੀਆਂ ਨੇ ਗਲੇ 'ਚ ਮੀਟਰ ਲਟਕਾ ਸਰਕਾਰ ਖਿਲਾਫ ਕੀਤੇ ਮੁਜ਼ਾਹਰੇ

ਲੁਧਿਆਣਾ (ਨਰਿੰਦਰ) : ਪੰਜਾਬ 'ਚ ਮਹਿੰਗੀ ਬਿਜਲੀ ਨੂੰ ਲੈ ਕੇ ਕਾਰੋਬਾਰੀਆਂ ਤੇ ਯੂਥ ਅਕਾਲੀ ਦਲ ਵਲੋਂ ਰੇਲਵੇ ਸਟੇਸ਼ਨ ਦੇ ਨੇੜੇ ਅਨੋਖੇ ਤਰ੍ਹਾਂ ਦੇ ਮੁਜ਼ਾਹਰੇ ਕੀਤੇ ਗਏ। ਇਸ ਦੌਰਾਨ ਆਗੂਆਂ ਵਲੋਂ ਆਪਣੇ ਗਲਿਆਂ 'ਚ ਮੀਟਰ ਪਾਏ ਗਏ ਅਤੇ ਪੱਖੀਆਂ ਵੀ ਝੱਲੀਆਂ ਗਈਆਂ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਪੰਜਾਬ 'ਚ ਸਭ ਤੋਂ ਵੱਧ ਬਿਜਲੀ ਦੀਆਂ ਦਰਾਂ ਵਸੂਲੀਆਂ ਜਾ ਰਹੀਆਂ ਹਨ। ਇਸ ਬਾਰੇ ਬੋਲਦਿਆਂ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ 'ਚ ਫੇਲ ਹੋਈ ਹੈ।

ਉਨ੍ਹਾਂ ਕਿਹਾ ਕਿ ਪੰਜਾਬ 'ਚ ਸਭ ਤੋਂ ਵੱਧ ਬਿਜਲੀ ਦੀਆਂ ਦਰਾਂ ਹਨ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਆਪਸ 'ਚ ਲੜਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕਿਸਾਨਾਂ ਵਲੋਂ ਬਿਜਲੀ ਦਰਾਂ ਦੇ ਵਾਧੇ ਲਈ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਵੀ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰ ਰਹੀਆਂ ਹਨ।


author

Babita

Content Editor

Related News