ਮੰਤਰੀ ਰਾਣਾ ਦੇ ਨੌਕਰਾਂ ਨੂੰ ਹੀ ਕਿਵੇਂ ਮਿਲੀਆਂ ਖੱਡਾਂ : ਚੰਦੂਮਾਜਰਾ

05/27/2017 10:09:02 PM

ਸੀ ਆਨੰਦਪੁਰ ਸਾਹਿਬ— ਅਕਾਲੀ ਦਲ ਦੇ ਐਮ. ਪੀ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਨੌਕਰਾਂ ਨੂੰ ਰੇਤ ਖੱਡਾਂ ਦੀ ਬੋਲੀ ਹਾਸਲ ਹੋਣ 'ਤੇ ਸਵਾਲ ਚੁੱਕੇ ਹਨ। ਸ੍ਰੀ ਆਨੰਦਪੁਰ ਸਾਹਿਬ ਪੁੱਜੇ ਅਕਾਲੀ ਐਮ. ਪੀ. ਨੇ ਕਿਹਾ ਕਿ ਰਾਣਾ ਗੁਰਜੀਤ ਦੇ ਨੌਕਰ ਇੰਨੇ ਕੁ ਤਜ਼ੁਰਬੇਕਾਰ ਸਨ ਕਿ ਉਨ੍ਹਾਂ ਰੇਤ ਦੀ ਬੋਲੀ ਲਗਾ ਦਿੱਤੀ। ਚੰਦੂਮਾਜਰਾ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਚੰਦੂਮਾਜਰਾ ਨੇ ਮੁੱਖ ਮੰਤਰੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ 'ਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। 
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 89 ਰੇਤ-ਬਜਰੀ ਦੀਆਂ ਖੱਡਾਂ ਦੀ ਜੋ ਨੀਲਾਮੀ ਕਰਵਾਈ ਗਈ ਸੀ। ਵਿਰੋਧੀ ਧਿਰ ਨੇ ਦੋਸ਼ ਲਗਾਇਆ ਸੀ ਕਿ ਪੰਜਾਬ ਦੇ ਬਿਜਲੀ ਤੇ ਸਿੰਚਾਈ ਮੰਤਰੀ ਨੇ ਉਸ 'ਚ ਕਈ ਤਰ੍ਹਾਂ ਦੀ ਘਪਲੇਬਾਜ਼ੀ ਕੀਤੀ ਹੈ ਅਤੇ 26 ਕਰੋੜ ਦੀਆਂ ਖੱਡਾਂ ਲਈਆਂ ਹਨ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਰਾਣਾ ਗੁਰਜੀਤ ਦੇ ਤਿੰਨ ਮੁਲਾਜ਼ਮਾਂ ਦੇ ਨਾਂ 'ਤੇ 52 ਕਰੋੜ ਰੁਪਏ ਦੀਆਂ ਖੱਡਾਂ ਫਰਜ਼ੀ ਤਰੀਕੇ ਨਾਲ ਖਰੀਦੀਆਂ ਗਈਆਂ ਹਨ।


Related News