ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ 'ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ (ਵੀਡੀਓ)
Sunday, Jul 01, 2018 - 11:32 AM (IST)
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ)— ਅਕਾਲੀ ਦਲ ਦੇ ਸੀਨੀਅਰ ਆਗੂ ਦਿਆਲ ਸਿੰਘ ਕੋਲਿਆਂਵਾਲੀ 'ਤੇ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਕੋਲਿਆਂਵਾਲੀ 'ਤੇ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਦੋਸ਼ ਲੱਗੇ ਹਨ, ਜਿਸ ਤੋਂ ਬਾਅਦ ਵਿਜੀਲੈਂਸ ਨੇ ਕੋਲਿਆਂਵਾਲੀ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਦਿਆਲ ਸਿੰਘ ਕੋਲਿਆਂਵਾਲੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ ਅਤੇ ਅਕਾਲੀ ਦਲ 'ਚ ਉਨ੍ਹਾਂ ਦਾ ਕਾਫੀ ਅਹਿਮ ਸਥਾਨ ਹੈ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਤੋਂ ਇਲਾਵਾ ਰਾਜਸਥਾਨ ਅਤੇ ਉਤਰਾਖੰਡ ਸੂਬਿਆਂ 'ਚ ਵੀ ਕੋਲਿਆਂਵਾਲੀ ਦੇ ਨਾਂ 'ਤੇ ਵੱਡੀਆਂ ਜਾਇਦਾਦਾਂ ਹਨ। ਇਸ ਤੋਂ ਪਹਿਲਾਂ ਕੋਆਪਰੇਟਿਵ ਬੈਂਕ ਦੇ ਡਿਫਾਲਟਰਾਂ 'ਚ ਵੀ ਕੋਲਿਆਂਵਾਲੀ ਦਾ ਨਾਂ ਆਇਆ ਸੀ ਅਤੇ ਬੈਂਕ ਕਰਜ਼ੇ ਨੂੰ ਲੈ ਕੇ ਵੀ ਉਹ ਕਾਫੀ ਚਰਚਾ 'ਚ ਰਹੇ ਸਨ। ਹੁਣ ਇਕ ਵਾਰ ਵਿਜੀਲੈਂਸ ਵੱਲੋਂ ਕੋਲਿਆਂਵਾਲੀ 'ਤੇ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਕੇਸ ਨੇ ਕੋਲਿਆਂਵਾਲੀ ਨੂੰ ਨਵੀਂ ਮੁਸੀਬਤ 'ਚ ਪਾ ਦਿੱਤਾ ਹੈ।
