ਸਰਕਾਰ ਨੇ ਮੰਨੀਆਂ ਅਕਾਲੀ ਦਲ ਦੀਆਂ ਮੰਗਾਂ, ਪੰਜਾਬ ਭਰ 'ਚੋਂ ਧਰਨੇ ਪ੍ਰਦਰਸ਼ਨ ਖਤਮ
Friday, Dec 08, 2017 - 08:17 PM (IST)
ਫਿਰੋਜ਼ਪੁਰ : ਨਗਰ ਕੌਸਲ ਚੋਣਾਂ 'ਚ ਧੱਕੇਸ਼ਾਹੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਅਣਮਿੱਥੇ ਸਮੇਂ ਲਈ ਦਿੱਤੇ ਜਾ ਰਹੇ ਧਰਨੇ ਸਰਕਾਰ ਦੇ ਭਰੋਸੇ ਤੋਂ ਬਾਅਦ ਅਕਾਲੀ ਦਲ ਨੇ ਖਤਮ ਕਰਨ ਦਾ ਐਲਾਨ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਫ਼ਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ ਰਾਜਿੰਦਰ ਸਿੰਘ ਵੱਲੋ ਵਿਸ਼ਵਾਸ਼ ਦੁਵਾਇਆ ਗਿਆ ਕਿ ਅਕਾਲੀ ਵਰਕਰਾਂ ਅਤੇ ਆਗੂਆ 'ਤੇ ਦਰਜ ਧਾਰਾ 307 ਨੂੰ ਹਟਾ ਲਿਆ ਜਾਵੇਗਾ ਹੈ ਅਤੇ ਕਾਗਰਸੀਆਂ ਖਿਲਾਫ਼ ਦਰਜ ਪਰਚੇ 'ਚ ਸ਼ਾਮਲ ਵਰਕਰਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਅਕਾਲੀ ਦਲ ਨੇ ਪੰਜਾਬ ਭਰ ਵਿਚੋਂ ਧਰਨੇ ਪ੍ਰਦਰਸ਼ਨ ਖਤਮ ਕਰਨ ਦੇ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸੱਚਾਈ ਜਾਨਣ ਲਈ ਜਾਂਚ ਏ. ਡੀ. ਜੀ. ਪੀ. ਕਰਾਈ ਨੂੰ ਸੌਪੀ ਗਈ ਹੈ।
ਦੱਸਣਯੋਗ ਹੈ ਕਿ ਅਕਾਲੀ ਦਲ ਦੇ ਧਰਨਿਆਂ ਖਿਲਾਫ ਹਾਈਕੋਰਟ ਨੇ ਵੀ ਸਖਤ ਰੁਖ ਅਖਤਿਆਰ ਕਰਦੇ ਹੋਏ ਤੁਰੰਤ ਧਰਨੇ ਚੁੱਕੇ ਜਾਣ ਦੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਸਨ। ਇੰਨਾ ਹੀ ਨਹੀਂ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਲੋੜ ਪੈਣ 'ਤੇ ਧਾਰਾ 144 ਦੇ ਲਾਗੂ ਕਰਨ ਦੇ ਹੁਕਮ ਵੀ ਦਿੱਤੇ ਸਨ ਅਤੇ ਕਈ ਥਾਵਾਂ 'ਤੇ ਧਰਨਿਆਂ ਕਾਰਨ ਜਾਮ 'ਚ ਫਸੀ ਜਨਤਾ ਨੇ ਅਕਾਲੀ ਦਲ ਖਿਲਾਫ ਧਰਨਾ ਮਾਰਨੇ ਸ਼ੁਰੂ ਕਰ ਦਿੱਤੇ ਸਨ।
