ਅਕਾਲੀ ਦਲ ਪੰਚਾਇਤੀ ਚੋਣਾਂ ਪੂਰੀ ਵਿਉਂਤਬੰਦੀ ਨਾਲ ਲੜੇਗਾ : ਰੱਖੜਾ

Saturday, Jan 06, 2018 - 10:33 AM (IST)

ਪਟਿਆਲਾ (ਪ. ਪ., ਬਲਜਿੰਦਰ, ਰਾਣਾ)-ਅਕਾਲੀ ਦਲ ਆਉਂਦੀਆਂ ਪੰਚਾਇਤੀ ਚੋਣਾਂ ਪੂਰੀ ਵਿਉਂਤਬੰਦੀ ਨਾਲ ਲੜੇਗਾ। ਇਹ ਪ੍ਰਗਟਾਵਾ ਸਾਬਕਾ ਮੰਤਰੀ ਤੇ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕੀਤਾ। ਅੱਜ ਇਥੇ ਬਲਾਕ ਸੰਮਤੀ ਦੇ ਚੇਅਰਮੈਨ ਤੇ ਮੈਂਬਰਾਂ ਨਾਲ ਮੀਟਿੰਗ ਕਰਨ ਮੌਕੇ ਸ. ਰੱਖੜਾ ਨੇ ਕਿਹਾ ਕਿ ਪਿੰਡਾਂ ਵਿਚ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਇਹ ਮੀਟਿੰਗ ਰੱਖੀ ਗਈ ਹੈ। ਆਉਂਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਲਾਮਿਸਾਲ ਜਿੱਤ ਤੈਅ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਖੋਖਲੇ ਦਾਅਵੇ ਤੇ ਝੂਠੇ ਵਾਅਦਿਆਂ ਦਾ ਹੁਣ ਪਾਜ ਖੁੱਲ੍ਹ ਗਿਆ ਹੈ। ਸ. ਰੱਖੜਾ ਨੇ ਕਿਹਾ ਕਿ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਨਾਂ 'ਤੇ ਗੁੰਮਰਾਹ ਕਰਨ ਤੇ ਨੌਜਵਾਨਾਂ ਨੂੰ ਮੋਬਾਇਲਾਂ ਦੇ ਲਾਰੇ ਲਾਉਣ ਸਮੇਤ ਹੋਰ ਝੂਠੇ ਵਾਅਦਿਆਂ ਦੇ ਸਿਰ 'ਤੇ ਸੱਤਾ ਹਾਸਲ ਕਰਨ ਵਾਲੀ ਕਾਂਗਰਸ ਪਾਰਟੀ ਸਰਕਾਰ ਬਣਨ ਦੇ ਤਕਰੀਬਨ ਸਾਲ ਬਾਅਦ ਇਕ ਵੀ ਵਾਅਦਾ ਪੂਰਾ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਲੋਕ ਅਸਲੀਅਤ ਤੋਂ ਜਾਣੂ ਹੋ ਚੁੱਕੇ ਹਨ। ਹੁਣ ਇਸ ਨੂੰ ਸਬਕ ਸਿਖਾਉਣ ਲਈ ਮੌਕੇ ਦੀ ਉਡੀਕ ਵਿਚ ਹਨ।
ਇਸ ਮੌਕੇ ਕਬੀਰ ਦਾਸ, ਵਿਸ਼ਨੂੰ ਸ਼ਰਮਾ, ਨਰਦੇਵ ਸਿੰਘ ਆਕੜੀ, ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਕਲਿਆਣ, ਬਲਵਿੰਦਰ ਸਿੰਘ ਬਰਸਟ, ਹਰਜਿੰਦਰ ਸਿੰਘ ਬੱਲ, ਬੀਬੀ ਪਰਮਜੀਤ ਕੌਰ, ਸ਼ਮਸ਼ੇਰ ਸਿੰਘ ਚੌਧਰੀ ਮਾਜਰਾ, ਜਥੇਦਾਰ ਰਣਜੀਤ ਸਿੰਘ,  ਗੁਰਮੀਤ ਸਿੰਘ ਕੋਟ, ਤਰਸੇਮ ਅਰੋੜਾ, ਇੰਦਰਜੀਤ ਸਿੰਘ ਰੱਖੜਾ, ਜੱਸੀ ਝੰਬਾਲੀ, ਹਰਦੇਵ ਸਿੰਘ ਨੰਦਪੁਰ ਕੇਸ਼ੋ,  ਭੁਪਿੰਦਰ ਸਿੰਘ ਸੈਫਦੀਪੁਰ, ਜਗਰੂਪ ਸਿੰਘ ਮੂੰਡਖੇੜਾ ਤੇ ਕਰਨੈਲ ਸਿੰਘ ਮਟੋਰੜਾ ਆਦਿ ਹਾਜ਼ਰ ਸਨ।


Related News