ਅਕਾਲੀ ਦਲ ਵੱਲੋਂ ਜ਼ਮੀਨ ਐਕਵਾਇਰ ਦੇ ਇਤਰਾਜ਼ ਫਾਰਮ ਭਰਨ ਸਬੰਧੀ ਹੈਲਪਲਾਈਨ ਨੰਬਰ ਜਾਰੀ

Saturday, Jun 07, 2025 - 03:01 PM (IST)

ਅਕਾਲੀ ਦਲ ਵੱਲੋਂ ਜ਼ਮੀਨ ਐਕਵਾਇਰ ਦੇ ਇਤਰਾਜ਼ ਫਾਰਮ ਭਰਨ ਸਬੰਧੀ ਹੈਲਪਲਾਈਨ ਨੰਬਰ ਜਾਰੀ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਤੋਂ ਸੀਨੀਅਰ ਆਗੂ ਜਸਕਰਨ ਸਿੰਘ ਦਿਓਲ ਨੇ ਆਖਿਆ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜ਼ਮੀਨ ਐਕਵਾਇਰ ਦੇ ਖ਼ਿਲਾਫ਼ ਜੰਗ ਨੂੰ ਅੱਗੇ ਤੋਰਦਿਆਂ ਹੈਲਪਲਾਈਨ ਨੰਬਰ 98140-00004 ਜਾਰੀ ਕੀਤਾ ਹੈ ਤਾਂ ਜੋ ਹਲਕਾ ਦਾਖਾ ਦੇ ਪ੍ਰਭਾਵਿਤ ਪਿੰਡਾਂ ਵਿਚ ਇਤਰਾਜ਼ ਦੇ ਰੂਪ ਵਿਚ ਹਲਫੀਆ ਬਿਆਨ ਭਰੇ ਜਾਣ। ਉਨ੍ਹਾਂ ਕਿਹਾ ਕਿ ਹਲਕਾ ਦਾਖਾ ਦੇ ਈਸੇਵਾਲ ਜ਼ੋਨ ਦੇ ਪਿੰਡਾਂ ਵਿਚ ਫਾਰਮ ਭੇਜੇ ਜਾ ਰਹੇ ਹਨ ਅਤੇ ਨਾਲ ਹੀ ਕ੍ਰਮਵਾਰ ਬੱਦੋਵਾਲ ਜ਼ੋਨ, ਮੁੱਲਾਂਪੁਰ ਜ਼ੋਨ, ਜੋਧਾਂ ਜ਼ੋਨ, ਲਤਾਲਾ ਜ਼ੋਨ ਦੇ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੰਡਾਂ ਵਿਚ ਇਹ ਫਾਰਮ ਭੇਜੇ ਜਾ ਰਹੇ ਹਨ। ਇਸ ਮੌਕੇ ਦਿਓਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲਾਕੇ ਦੇ ਨਾਮਵਰ ਖੇਤੀਬਾੜੀ ਮਾਹਰ ਸੁਖਪਾਲ ਸਿੰਘ ਸੇਖੋਂ ਸਾਬਕਾ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਦੀਆਂ ਖੇਤੀ ਸਬੰਧੀ ਤਕਨੀਕੀ ਪਹਿਲੂ ਅਤੇ ਸ਼੍ਰੋਮਣੀ ਅਕਾਲੀ ਦਲ ਲੀਗਲ ਸੈੱਲ ਦੀਆਂ ਕਾਨੂੰਨੀ ਸੇਵਾਵਾਂ ਲਈਆਂ ਜਾ ਰਹੀਆਂ ਹਨ ਤਾਂ ਜੋ ਸਰਕਾਰ ਵੱਲੋਂ ਲੈਂਡ ਪੂਲਿੰਗ ਤੋਂ ਹੋਣ ਵਾਲੇ ਉਜਾੜੇ ਅਤੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਸੀਨੀਅਰ ਲੀਡਰਸ਼ਿਪ ਵੀ ਆਉਣ ਵਾਲੇ ਦਿਨਾਂ ਵਿਚ ਵੱਖ-ਵੱਖ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਦੀ ਸਮੱਸਿਆਵਾਂ ਸੁਣੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਕ ਇਹ ਫੀਡਬੈਕ ਪਹੁੰਚਾਏਗੀ। ਇਸ ਮੌਕੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ , ਸਰਪੰਚ ਸਵਰਨ ਸਿੰਘ ਛੱਜਾਵਾਲ, ਅਮਨਦੀਪ ਸਿੰਘ ਤੂਰ, ਚੇਅਰਮੈਨ ਗੁਰਮੁੱਖ ਸਿੰਘ ਲਤਾਲਾ, ਗੁਰਿੰਦਰ ਸਿੰਘ ਰੂਮੀ , ਦਲਬੀਰ ਸਿੰਘ ਲਤਾਲਾ ਚਮਕੌਰ ਸਿੰਘ ਉੱਭੀ, ਚਮਕੌਰ ਸਿੰਘ ਭਰੋਵਾਲ ਮੌਜੂਦ ਸਨ।


author

Gurminder Singh

Content Editor

Related News