AIR INDIA ਵੱਲੋਂ ਲੁਧਿਆਣਾ-ਦਿੱਲੀ ਫ਼ਲਾਈਟਾਂ ਲਈ ਸਰਦੀਆਂ ਦਾ ਸ਼ਡਿਊਲ ਜਾਰੀ
Sunday, Oct 18, 2026 - 03:48 PM (IST)
ਲੁਧਿਆਣਾ (ਹਿਤੇਸ਼): AIR INDIA ਵੱਲੋਂ ਦਿੱਲੀ ਅਤੇ ਹਲਵਾਰਾ (ਲੁਧਿਆਣਾ) ਵਿਚਕਾਰ ਯਾਤਰੀਆਂ ਦੀ ਸੁਵਿਧਾ ਲਈ ਸਰਦੀਆਂ ਦਾ ਨਵਾਂ ਫਲਾਈਟ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਨਵੇਂ ਸ਼ਡਿਊਲ ਤਹਿਤ AIR INDIA ਵੱਲੋਂ ਦੋਵਾਂ ਸ਼ਹਿਰਾਂ ਵਿਚਕਾਰ ਰੋਜ਼ਾਨਾ ਦੋ ਉਡਾਣਾਂ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ, ਜਿਸ ਨਾਲ ਇਲਾਕੇ ਦੇ ਯਾਤਰੀਆਂ ਨੂੰ ਦਿੱਲੀ ਆਉਣ-ਜਾਣ ਵਿਚ ਵੱਡੀ ਰਾਹਤ ਮਿਲੇਗੀ। ਇਹ ਸ਼ਡਿਊਲ 25 ਅਕਤੂਬਰ ਤੋਂ ਲਾਗੂ ਹੋਵੇਗਾ।
ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਸਵੇਰ ਦੇ ਸਮੇਂ ਦਿੱਲੀ ਤੋਂ ਹਲਵਾਰਾ ਲਈ ਫਲਾਈਟ ਨੰਬਰ AI 481 ਸਵੇਰੇ 9:50 ਵਜੇ ਰਵਾਨਾ ਹੋ ਕੇ 11:05 ਵਜੇ ਹਲਵਾਰਾ ਪਹੁੰਚੇਗੀ, ਜਦੋਂ ਕਿ ਵਾਪਸੀ ਵਿਚ ਫਲਾਈਟ ਨੰਬਰ AI 482 ਹਲਵਾਰਾ ਤੋਂ ਸਵੇਰੇ 11:40 ਵਜੇ ਉੱਡ ਕੇ ਦੁਪਹਿਰ 12:55 ਵਜੇ ਦਿੱਲੀ ਉਤਰੇਗੀ।
ਇਸੇ ਤਰ੍ਹਾਂ ਸ਼ਾਮ ਦੀਆਂ ਉਡਾਣਾਂ ਦੀ ਗੱਲ ਕਰੀਏ ਤਾਂ ਫਲਾਈਟ ਨੰਬਰ AI 483 ਦਿੱਲੀ ਤੋਂ ਦੁਪਹਿਰ 2:35 ਵਜੇ ਚੱਲ ਕੇ ਸ਼ਾਮ 3:55 ਵਜੇ ਹਲਵਾਰਾ ਪਹੁੰਚੇਗੀ, ਜਦੋਂ ਕਿ ਫਲਾਈਟ ਨੰਬਰ AI 484 ਹਲਵਾਰਾ ਤੋਂ ਸ਼ਾਮ 4:30 ਵਜੇ ਰਵਾਨਾ ਹੋ ਕੇ ਸ਼ਾਮ 5:45 ਵਜੇ ਦਿੱਲੀ ਪਹੁੰਚੇਗੀ।
