ਅਕਾਲੀ ਦਲ ਦੀ ਸਰਕਾਰ ਆਉਣ ''ਤੇ ਕਾਂਗਰਸ ਨੂੰ ਭਾਜੀ ਮੋੜਾਂਗੇ : ਬੰਟੀ ਰੋਮਾਣਾ

Tuesday, Mar 20, 2018 - 12:01 PM (IST)

ਅਕਾਲੀ ਦਲ ਦੀ ਸਰਕਾਰ ਆਉਣ ''ਤੇ ਕਾਂਗਰਸ ਨੂੰ ਭਾਜੀ ਮੋੜਾਂਗੇ : ਬੰਟੀ ਰੋਮਾਣਾ

ਫ਼ਰੀਦਕੋਟ (ਹਾਲੀ)-ਗੁਰਦੁਆਰਾ ਖਾਲਸਾ ਦੀਵਾਨ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਫਰੀਦਕੋਟ ਦੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ ਵਿਚ ਆਉਣ ਤੋਂ ਬਾਅਦ ਅਕਾਲੀ ਸਰਕਾਰ ਵੱਲੋਂ ਚਾਲੂ ਆਟਾ-ਦਾਲ ਸਕੀਮ, ਸ਼ਗਨ ਸਕੀਮ ਅਤੇ ਪੈਨਸ਼ਨ ਬੰਦ ਕਰਨ ਦੇ ਵਿਰੋਧ 'ਚ 20 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕਰਨ ਸਬੰਧੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਸਮੇਂ ਬੰਟੀ ਰੋਮਾਣਾ ਨੇ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਅਕਾਲੀ ਵਰਕਰਾਂ 'ਤੇ ਝੂਠੇ ਪਰਚੇ ਦਰਜ ਕਰਵਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਕਾਂਗਰਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅਤੇ ਕਾਂਗਰਸੀਆਂ ਨੂੰ ਭਾਜੀ ਮੋੜਾਂਗੇ। ਉਨ੍ਹਾਂ ਕਿਹਾ ਕਿ ਫਰੀਦਕੋਟ ਹਲਕੇ 'ਚੋਂ 1500 ਤੋਂ 2000 ਵਰਕਰ 20 ਮਾਰਚ ਨੂੰ ਚੰਡੀਗੜ੍ਹ ਵਿਖੇ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਪੁੱਜਣਗੇ, ਜਿਸ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। 
ਇਸ ਮੀਟਿੰਗ 'ਚ ਜਥੇਦਾਰ ਲਖਬੀਰ ਸਿੰਘ ਅਰਾਈਆਂਵਾਲਾ ਐਗਜੈਕਟਿਵ ਮੈਂਬਰ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਗੁਰਤੇਜ ਸਿੰਘ ਗਿੱਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸਤੀਸ਼ ਗਰੋਵਰ ਜ਼ਿਲਾ ਪ੍ਰਧਾਨ ਸ਼ਹਿਰੀ, ਮੱਘਰ ਸਿੰਘ ਸਰਕਲ ਪ੍ਰਧਾਨ, ਬਲਜਿੰਦਰ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਗੁਰਜੰਟ ਸਿੰੰਘ ਚੰਨੀਆਂ, ਸੁਰਜੀਤ ਸਿੰਘ ਸ਼ਤਾਬ, ਅਵਤਾਰ ਸਿੰਘ ਖੋਸਾ, ਸ਼ਾਮ ਲਾਲ ਦੀਪ ਸਿੰਘ ਵਾਲਾ, ਬਲਵੰਤ ਸਿੰਘ ਆਗੂ ਭਾਜਪਾ ਅਤੇ ਜਗਸੀਰ ਸਿੰਘ ਜੱਗਾ ਭੁੱਲਰ ਮੈਂਬਰ ਬਲਾਕ ਸੰਮਤੀ ਨੇ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਮਾਲਕ ਬਾਬਾ ਫਰੀਦ ਫਲੈਕਸ ਪਿੰ੍ਰਟਿੰਗ 'ਤੇ ਨਗਰ ਕੌਂਸਲ ਵੱਲੋਂ ਸਿਆਸੀ ਸ਼ਹਿ 'ਤੇ ਬੋਰਡ ਚੋਰੀ ਦਾ ਕਥਿਤ ਝੂਠਾ ਮਾਮਲਾ ਦਰਜ ਕਰਵਾਉਣ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ 20 ਮਾਰਚ ਨੂੰ ਵਰਕਰਾਂ ਦਾ ਵੱਧ ਤੋਂ ਵੱਧ ਤੋਂ ਇਕੱਠ ਕਰ ਕੇ ਕਾਂਗਰਸ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਹਰਚਰਨ ਸਿੰਘ ਸੰਧੂ ਸਰਪੰਚ, ਸੁਖਜਿੰਦਰ ਸਿੰਘ ਕਾਕਾ ਸਰਪੰਚ ਨਵਾਂ ਕਿਲਾ, ਦਲਜਿੰਦਰ ਸਿੰਘ ਸਰਪੰਚ ਪਿਪਲੀ, ਮੱਖਣ ਸਿੰਘ ਸਰਪੰਚ ਪੱਖੀ ਖੁਰਦ, ਲਛਮਣ ਸਿੰਘ ਸਰਪੰਚ ਗੋਲੇਵਾਲਾ, ਪਰਮਜੀਤ ਸਿੰਘ ਝੋਟੀਵਾਲਾ, ਅਜਮੇਰ ਸਿੰਘ ਸਰਪੰਚ ਸੁੱਖਣਵਾਲਾ ਆਦਿ ਮੌਜੂਦ ਸਨ। 


Related News