ਥਾਣਾ ਅਜੀਤਵਾਲ ਦੇ ਮੁਖੀ ਸਮੇਤ 4 ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ

Sunday, Aug 16, 2020 - 07:27 PM (IST)

ਥਾਣਾ ਅਜੀਤਵਾਲ ਦੇ ਮੁਖੀ ਸਮੇਤ 4 ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ

ਅਜੀਤਵਾਲ,(ਰੱਤੀ ਕੋਕਰੀ)- ਥਾਣਾ ਅਜੀਤਵਾਲ ਦੇ ਮੁਖੀ ਜਸਵਿੰਦਰ ਸਿੰਘ ਸਮੇਤ ਚਾਰ ਪੁਲਸ ਮੁਲਾਜ਼ਮਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਜਿਥੇ ਥਾਣੇ ’ਚ ਸੁੰਨਸਾਨ ਹੈ, ਉਥੇ ਪਿਛਲੇ 15 ਦਿਨਾਂ ਤੋਂ ਉਨ੍ਹਾਂ ਦੇ ਸਪੰਰਕ ’ਚ ਆਏ ਲੋਕਾਂ ’ਚ ਵੀ ਡਰ ਪੈਦਾ ਹੋ ਗਿਆ ਹੈ। ਰਾਜ ਕੁਮਾਰ ਕਾਲੜਾ ਫਾਰਮੇਸੀ ਅਫਸਰ ਪੀ. ਐੱਚ. ਸੀ ਢੁੱਡੀਕੇ ਨੇ ਦੱਸਿਆ ਕਿ ਉਨ੍ਹਾਂ ਦੇ ਸੰਪਰਕ ’ਚ ਆਏ ਲੋਕਾਂ ਦੇ ਵੀ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਇਸ ਇਲਾਕੇ ’ਚੋਂ 40-50 ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ। ਥਾਣਾ ਮੁਖੀ ਨੇ ਫੋਨ ’ਤੇ ਦੱਸਿਆ ਕਿ ਉਨ੍ਹਾਂ ਨੂੰ ਘਰ ਵਿਚ ਹੀ ਇਕਾਂਤਵਾਸ ਕਰ ਕੇ ਇਲਾਜ ਕੀਤਾ ਜਾ ਰਿਹਾ ਹੈ।


author

Bharat Thapa

Content Editor

Related News