ਕੇਂਦਰੀ ਸੁਰੱਖਿਆ ਸਲਾਹਕਾਰ ''ਅਜੀਤ ਡੋਭਾਲ'' ਅਚਾਨਕ ਪੁੱਜੇ ਮੋਹਾਲੀ, ਕਿਸੇ ਨੂੰ ਨਹੀਂ ਸੀ ਜਾਣਕਾਰੀ

09/10/2021 11:39:02 AM

ਮੋਹਾਲੀ (ਨਿਅਮੀਆਂ) : ਦੇਸ਼ ਦੇ ਕੇਂਦਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੱਲੋਂ ਗੁਪਤ ਤੌਰ ’ਤੇ ਕੀਤਾ ਗਿਆ ਮੋਹਾਲੀ ਦਾ ਦੌਰਾ ਆਪਣੇ ਪਿੱਛੇ ਕਈ ਸਵਾਲ ਛੱਡ ਗਿਆ। ਡੋਭਾਲ 2 ਕੇਂਦਰੀ ਮੰਤਰੀਆਂ ਪੀਊਸ਼ ਗੋਇਲ ਅਤੇ ਜਤਿੰਦਰ ਪ੍ਰਸਾਦ ਦੇ ਨਾਲ ਮੋਹਾਲੀ ਦੇ ਸੀਨੀਅਰ ਪੁਲਸ ਕਪਤਾਨ ਦੀ ਨਿੱਜੀ ਗੱਡੀ ਵਿਚ ਬੈਠ ਕੇ ਸਿੱਧਾ ਸੈਮੀ ਕੰਡਕਟਰ ਲੈਬਾਰਟਰੀ (ਐੱਸ. ਸੀ. ਐੱਲ.) ਪੁੱਜੇ। ਐੱਸ. ਸੀ. ਐੱਲ. ਇਸਰੋ ਦਾ ਇਕ ਅਦਾਰਾ ਹੈ ਅਤੇ ਇਹ ਸੈਕਟਰ-72 ਵਿਚ ਸਥਿਤ ਹੈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪਟਿਆਲਾ ਤੋਂ ਰਾਜਪੁਰਾ ਜਾਣ ਅਤੇ ਚੰਡੀਗੜ੍ਹ ਤੋਂ ਪਟਿਆਲਾ ਆਉਣ ਲਈ ਨਵਾਂ ਟ੍ਰੈਫਿਕ ਪਲਾਨ ਜਾਰੀ

ਡੋਭਾਲ ਅਤੇ 2 ਕੇਂਦਰੀ ਮੰਤਰੀਆਂ ਦੇ ਆਉਣ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਇਸਰੋ ਦੇ ਚੇਅਰਮੈਨ ਕੇ. ਸਿਬਨ ਵੀ ਐੱਸ. ਸੀ. ਐੱਲ. ਪਹੁੰਚ ਗਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਕਿਸੇ ਨੂੰ ਵੀ ਡੋਭਾਲ ਦੇ ਇੱਥੇ ਆਉਣ ਬਾਰੇ ਪਤਾ ਨਹੀਂ ਸੀ। ਸੂਤਰਾਂ ਦੀ ਮੰਨੀਏ ਤਾਂ ਸਿਰਫ ਐੱਸ. ਐੱਸ. ਪੀ. ਅਤੇ ਡਿਪਟੀ ਕਮਿਸ਼ਨਰ ਨੂੰ ਹੀ ਇਸ ਗੱਲ ਦਾ ਪਤਾ ਸੀ ਕਿ ਇੱਥੇ ਇਹ ਉੱਚ ਪੱਧਰੀ ਮੀਟਿੰਗ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ 'ਨਵਜੋਤ ਸਿੱਧੂ' ਦਾ ਨਵਾਂ ਫਾਰਮੂਲਾ, ਇਨ੍ਹਾਂ ਕਾਂਗਰਸੀ ਆਗੂਆਂ ਨੂੰ ਨਹੀਂ ਮਿਲੇਗੀ ਟਿਕਟ

ਇੱਥੋਂ ਤੱਕ ਕਿ ਕੁੱਝ ਡੀ. ਐੱਸ. ਪੀ. ਅਤੇ ਐੱਸ. ਪੀ. ਰੈਂਕ ਦੇ ਅਧਿਕਾਰੀ ਐੱਸ. ਸੀ. ਐੱਲ. ਦੇ ਬਾਹਰ ਤਾਇਨਾਤ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਵੀ ਨਹੀਂ ਸੀ ਪਤਾ ਕਿ ਅੰਦਰ ਕੌਣ ਆ ਰਿਹਾ ਹੈ। ਇਹ ਦੌਰਾ ਸ਼ਾਇਦ ਇਸ ਲਈ ਵੀ ਗੁਪਤ ਰੱਖਿਆ ਗਿਆ ਹੋਵੇਗਾ ਕਿਉਂਕਿ ਭਾਜਪਾ ਦੇ ਆਗੂਆਂ ਦਾ ਕਿਸਾਨਾਂ ਵੱਲੋਂ ਹਰ ਜਗ੍ਹਾ ਵਿਰੋਧ ਕੀਤਾ ਜਾਂਦਾ ਹੈ। ਏਸ਼ੀਆ ਦੀ ਸਭ ਤੋਂ ਵੱਡੀ ਫੈਬ ਇੱਥੇ ਸਥਾਪਿਤ ਕੀਤੀ ਜਾਣੀ ਹੈ, ਜਿਸ ਬਾਰੇ ਵਿਚਾਰ-ਵਿਟਾਂਦਰਾ ਕਰਨ ਲਈ ਡੋਭਾਲ ਆਪਣੇ 2 ਕੇਂਦਰੀ ਮੰਤਰੀਆਂ ਨਾਲ ਇੱਥੇ ਪੁੱਜੇ ਸਨ। ਕਰਨਾਟਕ 'ਚ ਵੀ ਇਕ ਥਾਂ ਦੇਖੀ ਗਈ ਹੈ, ਜਿੱਥੇ ਫੈਬ ਲਾਈ ਜਾ ਸਕਦਾ ਹੀ।

ਇਹ ਵੀ ਪੜ੍ਹੋ : ਚਿੱਟੇ ਦਾ ਟੀਕਾ ਭਰ ਕੇ ਲਾਉਂਦਾ ਨੌਜਵਾਨ ਰੰਗੇ ਹੱਥੀਂ ਕਾਬੂ, ਤਰਲੇ-ਮਿੰਨਤਾਂ ਕਰਕੇ ਛੁਡਾਇਆ ਖਹਿੜਾ

ਇਹ ਟੀਮ ਦੋਹਾਂ ਥਾਵਾਂ ਦਾ ਦੌਰਾ ਕਰਨ ਤੋਂ ਬਾਅਦ ਰਿਪੋਰਟ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੌਂਪੇਗੀ। ਫਿਰ ਪ੍ਰਧਾਨ ਮੰਤਰੀ ਫਾਈਨਲ ਕਰਨਗੇ ਕਿ ਫੈਬ ਦਾ ਵਿਸਥਾਰ ਪੰਜਾਬ 'ਚ ਹੀ ਕਰਨਾ ਹੈ ਜਾਂ ਕਰਨਾਟਕ 'ਚ। ਜ਼ਿਕਰਯੋਗ ਹੈ ਕਿ ਐਸ. ਸੀ. ਐਲ. ਕੋਲ 50 ਏਕੜ ਤੋਂ ਜ਼ਿਆਦਾ ਜ਼ਮੀਨ ਹੈ। 2 ਬੰਦ ਹੋ ਚੁੱਕੀਆਂ ਫੈਕਟਰੀਆਂ ਹਨ, ਜਿਨ੍ਹਾਂ ਦੀ 27 ਏਕੜ ਜ਼ਮੀਨ ਖ਼ਾਲੀ ਹੈ। ਡੋਭਾਲ ਨੇ ਸਰਕਾਰ ਨੂੰ ਇਹ 27 ਏਕੜ ਜ਼ਮੀਨ ਐਸ. ਸੀ. ਐਲ. ਨੂੰ ਸੌਂਪਣ ਲਈ ਕਿਹਾ ਤਾਂ ਜੋ ਇੱਥੇ ਫੈਬ ਬਣਾਉਣ 'ਚ ਕੋਈ ਮੁਸ਼ਕਲ ਨਾ ਆਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News