ਹਵਾਈ ਅੱਡਿਆਂ ''ਤੇ ਯਾਤਰੀਆਂ ਦੀ ਸਕ੍ਰੀਨਿੰਗ ਜਾਰੀ, 17 ਯਾਤਰੀ ਨਿਗਰਾਨੀ ਅਧੀਨ

01/30/2020 3:18:58 PM

ਚੰਡੀਗੜ੍ਹ (ਸ਼ਰਮਾ) : ਮੋਹਾਲੀ ਤੋਂ ਕਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੂੰ ਪੀ. ਜੀ. ਆਈ. ਦਾਖ਼ਲ ਕੀਤਾ ਗਿਆ ਸੀ, ਉਸ ਦੇ ਮੈਡੀਕਲ ਟੈਸਟ ਨੈਗਟਿਵ ਆਏ ਹਨ ਅਤੇ ਉਕਤ ਵਿਅਕਤੀ 'ਚ ਇਸ ਵਾਇਰਸ ਦਾ ਕੋਈ ਲੱਛਣ ਨਹੀਂ ਪਾਇਆ ਗਿਆ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦੱÎਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ਼ ਵਿਰੋਲੋਜੀ (ਐੱਨ. ਆਈ. ਵੀ. ), ਪੁਣੇ ਨੂੰ ਪੀ. ਜੀ. ਆਈ. ਵਲੋਂ ਮਰੀਜ਼ ਦੇ ਟੈਸਟ ਸੈਂਪਲ ਭੇਜੇ ਗਏ ਸਨ ਜਿਸ ਨੇ ਇਹ ਸੈਂਪਲ ਨੈਗਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਸੂਬੇ 'ਚ ਕਰੋਨਾ ਵਾਇਰਸ ਦਾ ਕੋਈ ਮਾਮਲਾ ਨਹੀਂ ਹੈ। ਹੁਸ਼ਿਆਰਪੁਰ ਨਾਲ ਸਬੰਧਤ ਮਹਿਲਾ ਮਰੀਜ਼ ਦਾ ਪਤਾ ਚੱਲਿਆ ਹੈ,  ਜਿਸ ਦੀ ਚੀਨ ਦੇ ਹਵਾਈ ਅੱਡੇ ਵਿਖੇ ਸਟੇਅ ਸੀ।

ਉਸ ਦੀ ਡਾਕਟਰਾਂ ਵਲੋਂ ਜਾਂਚ ਕੀਤੀ ਗਈ ਅਤੇ ਉਸ ਨੂੰ ਘਰ 'ਚ ਵੱਖਰਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਟਾਰੀ ਸਰਹੱਦ ਅਤੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਨਜ਼ਰ ਰੱਖਣ ਲਈ ਦੋਵੇਂ ਥਾਵਾਂ 'ਤੇ ਮੈਡੀਕਲ ਚੈੱਕ ਪੋਸਟ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਮਰਪਿਤ ਮੈਡੀਕਲ ਚੈੱਕ ਪੋਸਟ ਨਾਲ ਪਾਕਿਸਤਾਨ ਦੀ ਯਾਤਰਾ ਕਰਨ ਵਾਲੇ ਲੋਕਾਂ 'ਚ ਜਾਗਰੂਕਤਾ ਵੀ ਪੈਦਾ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਚੀਨ ਦੀ ਯਾਤਰਾ ਅਤੇ ਵਾਇਰਸ ਦੇ ਲੱਛਣ ਹੋਣ ਸਬੰਧੀ ਸਵੈ-ਘੋਸ਼ਣਾ ਦੇਣ ਲਈ ਕਿਹਾ ਗਿਆ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਲਈ ਤਿੰਨ ਉਡਾਣਾਂ ਸਨ ਅਤੇ ਸ਼ਾਮ 4 ਵਜੇ ਤੱਕ ਸਿਰਫ਼ ਇਕ ਉਡਾਣ ਪਹੁੰਚੀ। ਉਨ੍ਹਾਂ ਦੱਸਿਆ ਕਿ ਮੈਡੀਕਲ ਟੀਮਾਂ ਵਲੋਂ 186 ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਗਈ ਅਤੇ ਕਿਸੇ 'ਚ ਵੀ ਇਸ ਵਾਇਰਸ ਦੇ ਲੱਛਣ ਨਹੀਂ ਪਾਏ ਗਏ ਅਤੇ ਅੱਗੇ ਆਉਣ ਵਾਲੀਆਂ ਉਡਾਣਾਂ ਦੀ ਸਕਰੀਨਿੰਗ ਲਈ ਟੀਮਾਂ ਤਿਆਰ ਹਨ। ਇਸੇ ਤਰ੍ਹਾਂ ਮੋਹਾਲੀ ਹਵਾਈ ਅੱਡੇ 'ਤੇ ਸਿਰਫ਼ ਇਕ ਉਡਾਣ ਉੱਤਰੀ ਅਤੇ ਸਿਹਤ ਵਿਭਾਗ ਵਲੋਂ ਸਾਰੇ 186 ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ। ਸਿੱਧੂ ਨੇ ਦੱਸਿਆ ਕਿ ਚੀਨ ਅਤੇ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਰ ਦੇਸ਼ਾਂ ਦੀ ਯਾਤਰਾ ਕਰਨ ਵਾਲੇ 17 ਯਾਤਰੀਆਂ ਨੂੰ ਨਿਗਰਾਨੀ ਅਧੀਨ ਰੱÎਖਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਉਭਰ ਰਹੇ ਖਤਰੇ ਦੇ ਮੱਦੇਨਜ਼ਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਟੀਮਾਂ 24 ਘੰਟੇ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਵਾਇਰਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਸੂਚਨਾ ਲਈ 104 ਹੈਲਪਲਾਈਨ ਨੰਬਰ 24 ਘੰਟੇ ਚਾਲੂ ਹੈ। ਕੋਰੋਨਾ ਵਾਇਰਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕੋਈ ਵੀ ਵਿਅਕਤੀ ਇਸ ਨੰਬਰ 'ਤੇ ਸੰਪਰਕ ਕਰ ਸਕਦਾ ਹੈ। ਸਿਹਤ ਮੰਤਰੀ ਨੇ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਜੋ ਚੀਨ ਦੀ ਯਾਤਰਾ ਕਰ ਚੁੱਕਾ ਹੈ ਅਤੇ ਬੀਤੀ 1 ਜਨਵਰੀ ਤੋਂ ਭਾਰਤ ਆਇਆ ਹੈ, ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਨੂੰ ਰਿਪੋਰਟ ਕਰਨੀ ਚਾਹੀਦੀ ਹੈ ਜਾਂ 104 ਹੈਲਪਲਾਈਨ ਨੰਬਰ 'ਤੇ ਫ਼ੋਨ ਕਰਨਾ ਚਾਹੀਦਾ ਹੈ ਤਾਂ ਜੋ ਸਿਹਤ ਵਿਭਾਗ ਉਨ੍ਹਾਂ ਦੀ ਸਿਹਤ ਦੀ ਜਾਂਚ ਕਰ ਕੇ ਜ਼ਰੂਰੀ ਉਪਾਅ ਕਰ ਸਕੇ।


Anuradha

Content Editor

Related News