ਚੰਡੀਗੜ੍ਹ : ਸਿੱਖ ਸ਼ਰਧਾਲੂਆਂ ਨੂੰ 'ਏਅਰ ਇੰਡੀਆ' ਦਾ ਖਾਸ ਤੋਹਫਾ

Tuesday, Jan 08, 2019 - 11:48 AM (IST)

ਚੰਡੀਗੜ੍ਹ : ਸਿੱਖ ਸ਼ਰਧਾਲੂਆਂ ਨੂੰ 'ਏਅਰ ਇੰਡੀਆ' ਦਾ ਖਾਸ ਤੋਹਫਾ

ਚੰਡੀਗੜ੍ਹ : ਏਅਰ ਇੰਡੀਆ ਨੇ ਸਿੱਖ ਸ਼ਰਧਾਲੂਆਂ ਨੂੰ ਖਾਸ ਤੋਹਫਾ ਦਿੰਦੇ ਹੋਏ 8 ਜਨਵਰੀ ਤੋਂ ਚੰਡੀਗੜ੍ਹ ਤੋਂ ਨਾਂਦੇੜ (ਹਜ਼ੂਰ ਸਾਹਿਬ) ਸਾਹਿਬ ਲਈ ਸਿੱਧੀ ਉਡਾਣ ਦੀ ਸ਼ੁਰੂਆਤ ਕਰ ਦਿੱਤੀ ਹੈ। ਮੰਗਲਵਾਰ ਨੂੰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 162 ਯਾਤਰੀਆਂ ਨਾਲ ਏਅਰ ਇੰਡੀਆ ਨੇ ਨਾਂਦੇੜ ਲਈ ਪਹਿਲੀ ਫਲਾਈਟ ਰਵਾਨਾ ਕੀਤੀ। ਇਨ੍ਹਾਂ ਯਾਤਰੀਆਂ ਨਾਲ ਸੰਸਦ ਮੈਂਬਰ ਚੰਦੂਮਾਜਰਾ, ਰਾਜ ਸਭਾ ਮੈਂਬਰ ਢੀਂਡਸਾ, ਸਾਬਕਾ ਮੰਤਰੀ ਗਰੇਵਾਲ, ਸਾਬਕਾ ਮੰਤਰੀ ਡਾ. ਚੀਮਾ ਅਤੇ ਵਿਧਾਇਕ ਹਰਿੰਦਰ ਪਾਲ ਚੰਦੂਮਾਜਰਾ ਸਮੇਤ ਹੋਰ ਵੀ ਕਈ ਦਿੱਗਜ਼ ਰਵਾਨਾ ਹੋਏ। ਫਲਾਈਟ ਦੀ ਉਡਾਣ ਭਰਨ ਤੋਂ ਪਹਿਲਾਂ ਏਅਰ ਇੰਡੀਆ ਵਲੋਂ ਕੀਰਤਨ ਉਪਰੰਤ ਪੰਜ ਪਿਆਰਿਆਂ ਵਲੋਂ ਅਰਦਾਸ ਕਰਵਾਈ ਗਈ। ਇਹ ਫਲਾਈਟ 162 ਯਾਤਰੀਆਂ ਨੂੰ ਸਵੇਰੇ 9 ਵਜੇ ਚੰਡੀਗੜ੍ਹ ਤੋਂ ਲੈ ਕੇ ਰਵਾਨਾ ਹੋਈ, ਜੋ ਕਿ 11.20 ਤੱਕ ਨਾਂਦੇੜ ਉਤਰੇਗੀ।

PunjabKesari

ਸਿੱਖ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਹ ਸਿੱਖ ਸੰਗਤ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਏਅਰ ਇੰਡੀਆ ਨੇ ਚੰਡੀਗੜ੍ਹ ਤੋਂ ਹੁਣ ਹਜ਼ੂਰ ਸਾਹਿਬ, ਨਾਂਦੇੜ ਲਈ ਸਿੱਧੀ ਫਲਾਈਟ ਸ਼ੁਰੂ ਕਰ ਦਿੱਤੀ ਹੈ, ਜੋ ਕਿ ਹਫਤੇ 'ਚ 2 ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਉਡਾਣ ਭਰੇਗੀ ਅਤੇ ਇਸ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਦੀ ਸਿੱਖ ਸੰਗਤ ਨੂੰ ਬਹੁਤ ਫਾਇਦਾ ਹੋਵੇਗਾ। ਦੱਸ ਦੇਈਏ ਕਿ ਇਸ ਫਲਾਈਟ 'ਚ ਕੁੱਲ 162 ਸੀਟਾਂ ਹਨ, ਜਿਨ੍ਹਾਂ 'ਚ 150 ਇਕਨਾਮਿਕ ਕਲਾਸ ਅਤੇ 12 ਬਿਜ਼ਨੈੱਸ ਕਲਾਸ ਦੀਆਂ ਸੀਟਾਂ ਸ਼ਾਮਲ ਹਨ। ਇਸ ਫਲਾਈਟ ਨੂੰ ਉਡਾਉਣ ਵਾਲਾ ਪਾਇਲਟ ਵੀ ਸਿੱਖ ਨੌਜਵਾਨ ਹੀ ਹੈ।


author

Babita

Content Editor

Related News