ਪੀ.ਏ.ਯੂ. ਦੁਆਰਾ ਲਘੁ ਫ਼ਿਲਮਾਂ ਤੇ ਗੀਤਾਂ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰੂਕਤਾ

Sunday, May 24, 2020 - 09:40 AM (IST)

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਇਸ ਵਾਰ ਮਜ਼ਦੂਰਾਂ ਦੀ ਕਮੀ ਅਤੇ ਪਾਣੀ ਦੀ ਖਪਤ ਘਟਾਉਣ ਲਈ ਕਿਸਾਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਰ ਵਾਰ ਦੀ ਤਰ੍ਹਾਂ ਪੇਂਡੂ ਲੋਕਾਂ ਦੀ ਬੋਲੀ ਵਿੱਚ ਲਘੂ ਫਿਲਮਾਂ ਅਤੇ ਲੋਕ ਗੀਤਾਂ ਰਾਹੀਂ ਇਹ ਉਪਰਾਲਾ ਕਰ ਰਹੀ ਹੈ। ਇਸ ਬਾਰੇ ਜਗ ਬਾਣੀ ਨਾਲ ਗੱਲ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸੰਚਾਰ ਕੇਂਦਰ ਦੇ ਸਹਾਇਕ ਨਿਰਦੇਸ਼ਕ ਡਾ.ਅਨਿਲ ਸ਼ਰਮਾ ਨੇ ਕਿਹਾ ਕਿ ਵਿਗਿਆਨ ਨੂੰ ਆਮ ਭਾਸ਼ਾ ਵਿਚ ਹੀ ਆਮ ਲੋਕਾਂ ਤੱਕ ਪਹੁੰਚਾਇਆ ਜਾਵੇ। ਯੂਨੀਵਰਸਿਟੀ ਦੁਆਰਾ ਲੋਕਾਂ ਦੇ ਮਨ ਨੂੰ ਸਕੂਨ ਦੇਣ ਵਾਲੇ ਲੋਕ ਗੀਤ, ਨਾਟਕ ਆਦਿ ਨਾਲ ਸਮਝਾਇਆ ਜਾਂਦਾ ਹੈ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਇਹ ਪਾਤਰ ਸਾਡੇ ਵਿੱਚੋਂ ਹੀ ਨੇ। ਕਿਸਾਨਾਂ ਦੀ ਬੋਲੀ ਅਤੇ ਰੁਚੀ ਮੁਤਾਬਕ ਖੇਤੀ ਵਿਗਿਆਨ ਦੀ ਜਾਣਕਾਰੀ, ਉਨ੍ਹਾਂ ਤੱਕ ਪਹੁੰਚਾ ਕੇ ਅਸੀਂ ਦੂਜਾ ਹਰਾ ਇਨਕਲਾਬ ਸਿਰਜ ਸਕਦੇ ਹਾਂ । 

ਨਾਟਕਾਂ ਰਾਹੀਂ ਸ਼ੁਰੂਆਤ
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲਘੂ ਫਿਲਮਾਂ ਅਤੇ ਗੀਤਾਂ ਰਾਹੀਂ ਜਾਗਰੂਕ ਕਰਨ ਦਾ ਸਫਰ ਬਹੁਤ ਲੰਬਾ ਹੈ। 1997-98 ਵਿੱਚ ਤਜਰਬਾ ਕੀਤਾ ਸੀ ਕਿ ਨਾਟਕਾਂ ਰਾਹੀਂ ਵਿਗਿਆਨ ਲੋਕਾਂ ਤੱਕ ਪਹੁੰਚਾਇਆ ਜਾਵੇ। ਸਾਲ 2003 ਵਿੱਚ ਭਾਰਤੀ ਖੇਤੀਬਾੜੀ ਮੰਤਰਾਲੇ ਅਤੇ ਅੰਤਰਰਾਸ਼ਟਰੀ ਵਿਕਾਸ ਵਿਭਾਗ ਯੂਕੇ ਦੁਆਰਾ ਨਾਟਕਾਂ ਦਾ ਮੁਕਾਬਲਾ ਕਰਵਾਇਆ ਗਿਆ ਕਿ ਨਰਮੇ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ। ਇਨ੍ਹਾਂ ਨਾਟਕਾਂ ਰਾਹੀਂ ਨਰਮੇ ਦੇ ਕਾਸ਼ਤਕਾਰ ਕਿਸਾਨਾਂ ਨੂੰ ਵਿਗਿਆਨ ਦੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ ਜਾਵੇ। ਕਿਉਂਕਿ ਉਸ ਸਮੇਂ ਨਰਮੇ ’ਤੇ ਸਪਰੇਹਾਂ ਬਹੁਤ ਜ਼ਿਆਦਾ ਹੋਣ ਕਰਕੇ ਇਹ ਫਸਲ ਖਤਮ ਹੋਣ ਦੀ ਕਗਾਰ ’ਤੇ ਸੀ। ਇਸ ਮੁਕਾਬਲੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਟੀਮ ਵੀ ਨਾਟਕ ਖੇਡਣ ਗਈ ਅਤੇ ਪਹਿਲਾ ਸਥਾਨ ਹਾਸਲ ਕੀਤਾ। ਇਸ ਨੂੰ ਡਾ. ਅਨਿਲ ਸ਼ਰਮਾ ਨੇ ਲਿਖਿਆ ਅਤੇ ਨਿਰਦੇਸ਼ਨ ਕੀਤਾ ਸੀ। 

ਪੜ੍ਹੋ ਇਹ ਵੀ - ਸਕੂਲਾਂ ’ਚ ਹੋਣ ਵਾਲੀ ਸਵੇਰ ਦੀ ਸਭਾ ਬਣਾ ਸਕਦੀ ਹੈ ਆਉਣ ਵਾਲੇ ‘ਕੱਲ੍ਹ ਦੇ ਆਗੂ’

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਅਸੀਂ ਸੋਚਿਆ ਕਿ ਕਿਉਂ ਨਾ ਇਸ ਤਰ੍ਹਾਂ ਦੇ ਨਾਟਕ ਪੰਜਾਬ ਦੇ ਪਿੰਡ ਪਿੰਡ ਜਾ ਕੇ ਖੇਡੇ ਜਾਣ। ਇਹ ਗੱਲ ਜ਼ਿਕਰਯੋਗ ਹੈ ਕਿ ਜਿੱਥੇ ਕਿਸਾਨ ਵਿਗਿਆਨ ਦੀ ਗੱਲ ਸੁਣਨਾ ਪਸੰਦ ਨਹੀਂ ਕਰਦੇ ਸਨ, ਉੱਥੇ ਨਾਟਕ ਦੇਖਣ ਤੋਂ ਬਾਅਦ ਕਿਸਾਨ ਦੋ ਤਿੰਨ ਘੰਟੇ ਮਾਹਿਰਾਂ ਨਾਲ ਵਿਚਾਰ ਕਰਦੇ ।

ਪਿੰਡਾਂ ਵਿੱਚ ਨਾਟਕ ਕਰਦੇ ਸਮੇਂ ਦਾ ਕਿੱਸਾ
ਉਨ੍ਹਾਂ ਨੇ ਅਬੋਹਰ ਦੇ ਨੇੜੇ ਸੈਦਾਵਾਲ ਪਿੰਡ ਦਾ ਇੱਕ ਕਿੱਸਾ ਸੁਣਾਇਆ ਕਿ ਮੀਂਹ ਪੈਣ ਕਾਰਨ ਹਰ ਜਗ੍ਹਾ ਪਾਣੀ ਖੜ੍ਹ ਗਿਆ ਸੀ ਅਤੇ ਨਾਟਕ ਕਰਨ ਲਈ ਕੋਈ ਜਗ੍ਹਾ ਨਹੀਂ ਸੀ ਤਾਂ ਪਿੰਡ ਦੇ ਲੋਕਾਂ ਨੇ ਦੋ ਟਰਾਲੀਆਂ ਵਿਚ ਮਿੱਟੀ ਪਾ ਕੇ ਉੱਤੇ ਦਰੀ ਵਿਛਾ ਕੇ ਸਟੇਜ ਬਣਾਈ। ਇੱਥੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਲੋਕ ਸਿੱਖਣ ਦੀ ਬਹੁਤ ਇੱਛਾ ਰੱਖਦੇ ਹਨ । 

ਪੜ੍ਹੋ ਇਹ ਵੀ - ਨੇਪਾਲ ਤੇ ਭਾਰਤ ਵਿਚਕਾਰ ਸਰਹੱਦੀ ਵਿਵਾਦ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)

ਨਾਟਕਾਂ ਤੋਂ ਫ਼ਿਲਮਾਂ ਵੱਲ
ਨਾਟਕਾਂ ਤੋਂ ਬਾਅਦ ਦਸਤਾਵੇਜ਼ੀ ਫ਼ਿਲਮਾਂ ਸੀਡੀ ਰਾਹੀਂ ਕਿਸਾਨਾਂ ਨੂੰ ਦਿੱਤੀਆਂ ਜਾਣ ਲੱਗੀਆਂ। ਜਦੋਂ ਸੀ.ਡੀ. ਲੁਪਤ ਹੋਣ ’ਤੇ ਸੀ ਫਿਰ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਸ਼ੁਰੂ ਕੀਤਾ । 2015 ਤੋਂ ਫੇਸਬੁੱਕ ਅਤੇ ਯੂ. ਟਿਊਬ ਰਾਹੀਂ ਲੋਕ ਗੀਤ ਅਤੇ ਲਘੂ ਫਿਲਮਾਂ ਬਣਾ ਕੇ ਲੋਕਾਂ ਤੱਕ ਪਹੁੰਚਾਈਆਂ। ਇਨ੍ਹਾਂ ਫ਼ਿਲਮਾਂ ਨੂੰ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਹੋਰ ਸੂਬਿਆਂ ਵੱਲੋਂ ਵੀ ਤਾਰੀਫ ਮਿਲੀ। ਇਸ ਤੋਂ ਇਲਾਵਾ ਪਾਕਿਸਤਾਨ, ਕੈਨੇਡਾ ਅਤੇ ਨੇਪਾਲ ਤੱਕ ਵੀ ਫਿਲਮਾਂ ਗਈਆਂ ਅਤੇ ਹੱਲਾਸ਼ੇਰੀ ਮਿਲੀ। ਇਸ ਲਈ ਇਨ੍ਹਾਂ ਫਿਲਮਾਂ ਨੂੰ ਅੰਗਰੇਜ਼ੀ ਜ਼ੁਬਾਨ ਵਿੱਚ ਸਬਟਾਈਟਲ ਨਾਲ ਦੇਣਾ ਸ਼ੁਰੂ ਕਰ ਦਿੱਤਾ । 

ਕਈ ਤਰ੍ਹਾਂ ਦੀਆਂ ਫ਼ਿਲਮਾਂ ਜਿਵੇਂ ਕਿ ਪਰਾਲੀ ਅਤੇ ਨਾੜ ਨੂੰ ਨਾ ਸਾੜਨਾ, ਪਾਣੀ ਨੂੰ ਬਚਾਉਣਾ ਆਦਿ ਤੋਂ ਬਾਅਦ ਹੁਣ ਸਮੇਂ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਲੋਕ ਗੀਤ ਅਤੇ ਲਘੂ ਫ਼ਿਲਮਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।

ਪੜ੍ਹੋ ਇਹ ਵੀ - ਜੌਹਨਸਨ ਐਂਡ ਜੌਹਨਸਨ ਨੇ ਅਮਰੀਕਾ ਤੇ ਕੈਨੇਡਾ ’ਚ ਆਪਣੇ ਉਤਪਾਦ ਦੀ ਵਿਕਰੀ ’ਤੇ ਲਾਈ ਰੋਕ (ਵੀਡੀਓ)

PunjabKesari

ਉੱਪ ਕੁਲਪਤੀ
ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਯੂਨੀਵਰਸਿਟੀ ਕਿਸਾਨਾਂ ਦੇ ਭਲੇ ਲਈ ਹਰ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ। ਸਮੇਂ ਅਨੁਸਾਰ ਹਰ ਤਰੀਕਾ ਅਪਣਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਲਘੂ ਫਿਲਮਾਂ ਅਤੇ ਗੀਤ ਬਣਾ ਕੇ ਕਿਸਾਨਾਂ ਨੂੰ ਸੌਖੇ ਤਰੀਕੇ ਨਾਲ ਵਿਗਿਆਨ ਸਮਝਾਇਆ ਜਾਂਦਾ ਹੈ। ਇਨ੍ਹਾਂ ਫਿਲਮਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸੰਚਾਰ ਕੇਂਦਰ ਦੇ ਅਧਿਕਾਰੀਆਂ ਦੁਆਰਾ ਮਿਲ ਕੇ ਬਣਾਇਆ ਜਾਂਦਾ ਹੈ ।

ਪੜ੍ਹੋ ਇਹ ਵੀ - ਕੋਰੋਨਾ ਵੈਕਸੀਨ ਹਰ ਬੰਦੇ ਤੱਕ ਪਹੁੰਚਾਉਣੀ ਇਕ ਵੱਡੀ ਚੁਣੌਤੀ (ਵੀਡੀਓ)

ਵਧੀਕ ਨਿਰਦੇਸ਼ਕ, ਸੰਚਾਰ ਕੇਂਦਰ  
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸੰਚਾਰ ਕੇਂਦਰ ਦੇ ਵਧੀਕ ਨਿਰਦੇਸ਼ਕ ਡਾ. ਜਗਦੀਸ਼ ਕੌਰ ਨੇ ਕਿਹਾ ਕਿ ਉਹ ਵੱਖ-ਵੱਖ ਤਰੀਕੇ ਨਾਲ ਫਿਲਮਾਂ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕਿਸਾਨਾਂ, ਪਿੰਡਾਂ ਦੇ ਸਰਪੰਚਾਂ ਅਤੇ ਖੇਤੀਬਾੜੀ ਨਾਲ ਜੁੜੇ ਵੱਖ-ਵੱਖ ਅਧਿਕਾਰੀਆਂ ਦੇ ਵਟਸਐਪ ਗਰੁੱਪ ਬਣੇ ਹੋਏ ਹਨ। ਯੂਨੀਵਰਸਿਟੀ ਵੱਲੋਂ ਹਰ ਪ੍ਰਕਾਰ ਦੀ ਜਾਣਕਾਰੀ ਵੀਡੀਓ ਦੇ ਰੂਪ ਵਿੱਚ ਵਟਸਐਪ ਰਾਹੀਂ ਵੀ ਸਿੱਧੇ ਤੌਰ ’ਤੇ ਕਿਸਾਨਾਂ ਤੱਕ ਪਹੁੰਚਾਈ ਜਾਂਦੀ ਹੈ ।

ਪੜ੍ਹੋ ਇਹ ਵੀ - ਭਾਰ ਨੂੰ ਘੱਟ ਕਰਨ ’ਚ ਮਦਦ ਕਰੇ ਖੀਰੇ ਦਾ ਜੂਸ, ਗਰਮੀ ਤੋਂ ਵੀ ਦਿਵਾਏ ਰਾਹਤ


rajwinder kaur

Content Editor

Related News