''ਖੇਤੀ ਮੇਲੇ ਐਗਰੋਟੈਕ-2018'' ਦਾ ਭਲਕੇ ਹੋਵੇਗਾ ਆਗਾਜ਼

Friday, Nov 30, 2018 - 02:54 PM (IST)

ਚੰਡੀਗੜ੍ਹ (ਭੁੱਲਰ) : ਦੇਸ਼ ਦੇ ਸਭ ਤੋਂ ਵੱਡੇ ਖੇਤੀ ਮੇਲੇ ਐਗਰੋਟੈਕ-2018 ਇੰਡੀਆ ਦਾ ਆਗਾਜ਼ ਪਹਿਲੀ ਦਸੰਬਰ ਨੂੰ ਰਾਜਧਾਨੀ ਦੀ ਪਰੇਡ ਗਰਾਊਂਡ 'ਚ ਹੋਣ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪੰਜਾਬ ਤੇ ਹਰਿਆਣਾ ਦੀ ਮੇਜ਼ਬਾਨੀ 'ਚ ਹੋਣ ਵਾਲੇ ਇਸ ਚਾਰ ਰੋਜ਼ਾ ਖੇਤੀ ਮੇਲੇ ਦਾ ਉਦਘਾਟਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਰਨਗੇ। ਉਨ੍ਹਾਂ ਨਾਲ ਇਸ ਮੌਕੇ ਪੰਜਾਬ ਤੇ ਹਰਿਆਣਾ ਦੇ ਰਾਜਪਾਲਾਂ ਤੋਂ ਇਲਾਵਾ ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਤੇ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਬਾਦਲ ਮੌਜੂਦ ਰਹਿਣਗੇ। ਇਹ ਵੀ ਜ਼ਿਕਰਯੋਗ ਹੈ ਕਿ ਇਸ ਐਗਰੋਟੈਕ ਮੇਲੇ ਦੇ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ 30 ਨਵੰਬਰ ਨੂੰ ਪੰਜਾਬ ਤੇ ਹਰਿਆਣਾ ਦੇ ਮੁੱਖ਼ ਮੰਤਰੀ ਖੇਤੀ ਮੁੱਦਿਆਂ ਨੂੰ ਲੈ ਕੇ ਮੀਡੀਆ ਅੱਗੇ ਰੂ-ਬਰੂ ਹੋਣਗੇ। ਐਗਰੋਟੈਕ ਦੀ ਫੂਡ ਟੈਕ ਤੇ ਰਾਜਾਂ ਦੀ ਸ਼ਮੂਲੀਅਤ ਸਬੰਧੀ ਕਮੇਟੀ ਦੇ ਚੇਅਰਮੈਨ ਬੀ. ਥਿਯਾਗਰਾਜਨ ਨੇ ਦੱਸਿਆ ਕਿ ਇਸ ਮੇਲੇ 'ਚ ਕੈਨੇਡਾ, ਚੀਨ, ਜਰਮਨੀ, ਇਟਲੀ, ਨੀਦਰਲੈਂਡ, ਸਪੇਨ, ਯੂਨਾਈਟਿਡ ਕਿੰਗਡਮ ਅਤੇ ਯੂ. ਐੱਸ. ਏ. ਵਰਗੇ ਦੇਸ਼ ਹਿੱਸਾ ਲੈ ਰਹੇ ਹਨ।  


Babita

Content Editor

Related News