IELTS 'ਚ 7 ਬੈਂਡ ਲੈਣ ਵਾਲੀ ਕੁੜੀ ਨੇ ਵਜਾਇਆ ਮੁੰਡੇ ਵਾਲਿਆਂ ਦਾ 'ਵਾਜਾ', ਮਾਮਲਾ ਜਾਣ ਰਹਿ ਜਾਓਗੇ ਹੱਕੇ-ਬੱਕੇ

Tuesday, Dec 12, 2023 - 02:32 AM (IST)

IELTS 'ਚ 7 ਬੈਂਡ ਲੈਣ ਵਾਲੀ ਕੁੜੀ ਨੇ ਵਜਾਇਆ ਮੁੰਡੇ ਵਾਲਿਆਂ ਦਾ 'ਵਾਜਾ', ਮਾਮਲਾ ਜਾਣ ਰਹਿ ਜਾਓਗੇ ਹੱਕੇ-ਬੱਕੇ

ਮਾਲੇਰਕੋਟਲਾ (ਕੰਵਲਜੀਤ) : ਵਿਦੇਸ਼ਾਂ ਦੀ ਚਕਾਚੌਂਧ ਤੇ ਡਾਲਰਾਂ ਦੀ ਚਮਕ ਨੇ ਅਜੋਕੇ ਸਮੇਂ 'ਚ ਪੰਜਾਬ ਦੀ ਨੌਜਵਾਨ ਪੀੜ੍ਹੀ 'ਚ ਜਾਇਜ਼-ਨਾਜਾਇਜ਼ ਢੰਗ ਨਾਲ ਬਾਹਰਲੇ ਮੁਲਕਾਂ 'ਚ ਜਾਣ ਦਾ ਰੁਝਾਨ ਇਸ ਕਦਰ ਵਧਾ ਦਿੱਤਾ ਹੈ ਕਿ ਵਿਆਹ ਜਿਹੀ ਪਾਕ-ਪਵਿੱਤਰ ਰਸਮ ਵੀ ਮਹਿਜ਼ ਇਕ ਦਿਖਾਵੇ ਦੀ ਮੁਹਤਾਜ ਬਣ ਕੇ ਰਹਿ ਗਈ ਹੈ। ਆਏ ਦਿਨ ਇਨ੍ਹਾਂ ਸੌਦੇਬਾਜ਼ੀਆਂ ਦੇ ਚਲਦਿਆਂ ਹਜ਼ਾਰਾਂ ਹੀ ਮੁੰਡੇ-ਕੁੜੀਆਂ ਦੇ ਭਵਿੱਖ ਬਰਬਾਦ ਹੋ ਰਹੇ ਹਨ। ਅਜਿਹੀ ਹੀ ਘਟਨਾ ਨੇੜਲੇ ਪਿੰਡ ਬਨਭੌਰਾ ਵਿਖੇ ਵੇਖਣ ਨੂੰ ਮਿਲੀ, ਜਿੱਥੇ ਅਕਾਸ਼ਦੀਪ ਸਿੰਘ ਨਾਂ ਦੇ ਨੌਜਵਾਨ ਨੇ ਆਈਲੈਟਸ 'ਚ 7 ਬੈਂਡ ਲੈ ਕੇ ਪਾਸ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਉਹ ਕੈਨੇਡਾ ਵੀ ਚਲਾ ਗਿਆ ਪਰ ਅੱਗੋਂ ਕੈਨੇਡਾ ਰਹਿੰਦੀ ਕੁੜੀ ਨੇ ਅਕਾਸ਼ਦੀਪ ਨੂੰ ਆਪਣਾ ਪਤੀ ਹੀ ਮੰਨਣ ਤੋਂ ਕੋਰੀ ਨਾਂਹ ਕਰਦਿਆਂ ਉਸ ਨੂੰ ਆਪਣੇ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਗੁਆਚ ਗਏ MP ਸੰਨੀ ਦਿਓਲ!, ਇਲਾਕੇ 'ਚ ਫਿਰ ਲੱਗੇ ਪੋਸਟਰ, ਭਾਲ ਕਰਨ ਵਾਲੇ ਨੂੰ 50 ਹਜ਼ਾਰ ਦਾ ਇਨਾਮ

ਇਹ ਸਾਰੀ ਘਟਨਾ ਅਕਾਸ਼ ਨੇ ਆਪਣੇ ਪਰਿਵਾਰ ਨੂੰ ਸੁਣਾਈ ਤਾਂ ਅੱਗੋਂ ਅਕਾਸ਼ਦੀਪ ਦੇ ਪਿਤਾ ਸੁਖਜਿੰਦਰ ਸਿੰਘ ਵੱਲੋਂ ਆਪਣੀ ਨੂੰਹ ਅਤੇ ਕੁੜਮ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਸੋਹਣ ਲਾਲ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬਨਭੌਰਾ ਵੱਲੋਂ ਐੱਸ.ਐੱਸ.ਪੀ. ਮਾਲੇਰਕੋਟਲਾ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ 'ਤੇ ਅਮਰਗੜ੍ਹ ਪੁਲਸ ਵੱਲੋਂ ਕਾਰਵਾਈ ਕਰਦਿਆਂ ਕੈਨੇਡਾ ਰਹਿੰਦੀ ਦਮਨਪ੍ਰੀਤ ਕੌਰ ਅਤੇ ਰੋਜ਼ ਐਵੀਨਿਊ ਮਾਲੇਰਕੋਟਲਾ 'ਚ ਰਹਿੰਦੇ ਉਸ ਦੇ ਪਿਤਾ ਅਰੀਜੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News