ਹਰਿਆਣਾ ਵਿਖੇ ਕਾਲੇ ਤੇਲ ਨਾਲ ਮੂੰਹ ਕਾਲਾ ਕਰਕੇ ਵਿਅਕਤੀ ਨੂੰ ਪਿੰਡ ''ਚ ਘੁਮਾਇਆ ਤੇ ਕੀਤੀ ਕੁੱਟਮਾਰ

Monday, Dec 19, 2022 - 12:40 PM (IST)

ਹਰਿਆਣਾ (ਰੱਤੀ)- ਥਾਣਾ ਹਰਿਆਣਾ ਪੁਲਸ ਵੱਲੋਂ ਇਕ ਵਿਅਕਤੀ ਦਾ ਮੂੰਹ ਕਾਲਾ ਕਰਕੇ ਉਸ ਨੂੰ ਜ਼ਲੀਲ ਕਰਨ ਅਤੇ ਉਸ ਨਾਲ ਕੁੱਟਮਾਰ ਕਰਨ ’ਤੇ 11 ਵਿਅਕਤੀਆਂ ਸਮੇਤ ਅਣਪਛਾਤਿਆਂ ਖ਼ਿਲਾਫ਼ ਧਾਰਾ 504,506,341,323 ਅਤੇ 148 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਪਿੰਡ ਭਟੋਲੀਆਂ ਦੇ ਵਸਨੀਕ ਮਨਿੰਦਰ ਸਿੰਘ ਉਰਫ਼ ਮਨੀ ਪੁੱਤਰ ਸੁਰਿੰਦਰਪਾਲ ਨੇ ਦੱਸਿਆ ਕਿ 16 ਦਸੰਬਰ ਨੂੰ ਦੁਪਹਿਰ ਕਰੀਬ 2:30 ਵਜੇ ਮਨਿੰਦਰ ਸਿੰਘ (ਟਿੱਮੀ) ਪੁੱਤਰ ਹਰਦੇਵ ਸਿੰਘ ਵਾਸੀ ਫਾਵੜਾ ਉਸ ਦੀ ਦੁਕਾਨ ’ਤੇ 25-30 ਮੁੰਡਿਆਂ ਫਾਵੜਾ ਵਾਸੀ ਜੈਕਾ, ਕਰਣੀ, ਰਿੰਕੂ ਅਤੇ ਜੈਪੀ ਦਾ ਭਰਾ, ਕਬੀਰਪੁਰ ਨਿਵਾਸੀ ਹੈਪੀ ਅਤੇ ਗੋਰਾ, ਭੂੰਗਾ ਨਿਵਾਸੀ ਪ੍ਰਿੰਸ, ਸ਼ੀਰਾ, ਬੰਟੀ ਅਤੇ ਭਾਅ ਅਤੇ ਹੋਰ ਅਣਪਛਾਤਿਆਂ ਨਾਲ ਆਇਆ।

ਇਹ ਵੀ ਪੜ੍ਹੋ :  ‘ਆਪ’ ਵਿਧਾਇਕਾਂ ਲਈ ਭਾਜਪਾ ਕਰੋੜਾਂ ਦੀ ਬੋਲੀ ਲਾ ਰਹੀ ਪਰ ਕੋਈ ਵਿਕਣ ਨੂੰ ਤਿਆਰ ਨਹੀਂ: ਭਗਵੰਤ ਮਾਨ

ਟਿਮੀ ਮੈਨੂੰ ਕਹਿਣ ਲੱਗਾ ਕਿ ਤੂੰ ਮੇਰੇ ਪੋਸਟਰ ’ਤੇ ਕਾਲਖ ਮਲੀ ਹੈ, ਮੈਂ ਕਿਹਾ ਕਿ ਮੈਂ ਇਹ ਕੰਮ ਨਹੀਂ ਕੀਤਾ ਤਾਂ ਟਿਮੀ ਨੇ ਆਪਣਾ ਪਿਸਤੌਲ ਕੱਢ ਕੇ ਮੈਨੂ ਧਮਕਾਉਂਦਿਆਂ ਕਿਹਾ ਕਿ ਸੱਚ ਬੋਲ ਅਤੇ ਮੇਰੀ ਬਾਂਹ ਫੜ ਕੇ ਮੈਨੂੰ ਅੱਡਾ ਭੂੰਗਾ ਵਿਖੇ ਲੈ ਆਇਆ। ਸ਼ੀਰਾ ਕਾਲਾ ਤੇਲ ਲੈ ਕੇ ਆਇਆ ਅਤੇ ਸ਼ੀਰੇ ਅਤੇ ਟਿੱਮੀ ਨੇ ਮੇਰੇ ਸਿਰ ਅਤੇ ਮੂੰਹ ’ਤੇ ਕਾਲਾ ਤੇਲ ਪਾਇਆ ਅਤੇ ਮੇਰਾ ਮੂੰਹ ਕਾਲਾ ਕਰਕੇ ਮੈਨੂੰ ਅੱਡੇ ’ਚ ਘੁਮਾ ਕੇ ਜ਼ਲੀਲ ਕੀਤਾ ਅਤੇ ਸਾਰਿਆਂ ਨੇ ਕੁੱਟਮਾਰ ਵੀ ਕੀਤੀ। ਥਾਣਾ ਹਰਿਆਣਾ ਪੁਲਸ ਵੱਲੋਂ ਉਪਰੋਕਤ ਬਿਆਨਾਂ ਦੇ ਆਧਾਰ ’ਤੇ ਉਪਰੋਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚੋਂ ਹੋਵੇਗਾ ਗੈਂਗਸਟਰਾਂ ਦਾ ਸਫ਼ਾਇਆ, ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਭਗਵੰਤ ਮਾਨ ਨੇ ਆਖੀ ਵੱਡੀ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News