ਵਿਦੇਸ਼ੋਂ ਆਈ 40 ਦਿਨਾਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ, ਪੁੱਤ ਦੀ ਲਾਸ਼ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

Friday, Apr 12, 2024 - 02:49 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਕਸਬਾ ਪੁਰਾਣਾ ਸ਼ਾਲਾ ਦੇ ਨੇੜਲੇ ਪਿੰਡ ਗੁਰੀਆ ਦੇ ਰਹਿਣ ਵਾਲੇ ਨੌਜਵਾਨ ਦੀ ਪਿਛਲੇ ਦਿਨੀਂ ਭੇਦ ਭਰੀ ਹਾਲਾਤ 'ਚ ਪੁਰਤਗਾਲ 'ਚ ਮੌਤ ਹੋ ਗਈ ਸੀ, ਜਿਸ ਦੀ ਅੱਜ ਜੱਦੀ ਪਿੰਡ ਵਿਖੇ ਮ੍ਰਿਤਕ ਦੇਹ ਪਹੁੰਚਣ 'ਤੇ ਪੂਰੇ ਪਿੰਡ ਵਿੱਚ ਆਤਮ ਦਾ ਮਾਹੌਲ ਛਾਹ ਗਿਆ।

ਇਹ ਵੀ ਪੜ੍ਹੋ-  ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ 'ਚੋਂ 51 ਲੱਖ ਰੁਪਏ ਦਾ ਸੋਨਾ ਜ਼ਬਤ

ਇਸ ਸਬੰਧੀ ਇਕੱਠੀ ਕੀਤੀ ਜਾਣਕਾਰੀ ਅਨੁਸਾਰ  ਮਨਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਕਰੀਬ ਦੋ ਸਾਲ ਪਹਿਲਾਂ ਰੋਜ਼ੀ-ਰੋਟੀ ਅਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਪੁਰਤਗਾਲ ਗਿਆ ਸੀ । ਜਦੋਂ ਕਿ ਕਰੀਬ 40 ਦਿਨ ਪਹਿਲਾਂ ਉਸ ਦੀ ਭੇਤ ਭਰੇ ਹਾਲਾਤ 'ਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਅੱਜ ਕਰੀਬ 40 ਦਿਨ ਬਾਅਦ ਮਨਪ੍ਰੀਤ ਸਿੰਘ ਦਾ  ਮ੍ਰਿਤਕ ਦੇਹ ਪਿੰਡ ਪੁੱਜੀ। ਨੌਜਵਾਨ ਦਾ ਮ੍ਰਿਤਕ ਸਰੀਰ ਪਿੰਡ ਪੁੱਜਣ 'ਤੇ ਜਿੱਥੇ ਪਰਿਵਾਰ ਦਾ  ਰੋ-ਰੋ  ਬੁਰਾ ਹਾਲ ਹੋ ਗਿਆ । ਉੱਥੇ ਹੀ ਪਿੰਡ ਅੰਦਰ ਵੀ ਮਾਤਮ ਛਾਅ ਗਿਆ। 

ਇਹ ਵੀ ਪੜ੍ਹੋ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਬੈਠੇ ਵਿਅਕਤੀ ਦੀ ਨਸ਼ਾ ਕਰਦੇ ਵੀਡੀਓ ਵਾਇਰਲ, ਅਕਾਲ ਤਖ਼ਤ ਵਲੋਂ ਸਖ਼ਤ ਨੋਟਿਸ

ਮ੍ਰਿਤਕ ਨੌਜਵਾਨ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਮਨਪ੍ਰੀਤ ਸਿੰਘ ਕਰੀਬ ਦੋ ਸਾਲ ਪਹਿਲਾਂ ਇਟਲੀ 'ਚ ਰਹਿੰਦੇ ਆਪਣੇ ਦੂਸਰੇ ਭਰਾ ਚਰਨਜੀਤ ਸਿੰਘ ਕੋਲ ਗਿਆ ਸੀ ਤੇ ਉਥੋਂ ਕਰੀਬ ਅੱਠ ਮਹੀਨੇ ਪਹਿਲਾਂ ਉਹ ਪੁਰਤਗਾਲ ਚਲਾ ਗਿਆ ਸੀ । ਜਦੋਂ ਕਿ ਕਰੀਬ 40 ਦਿਨ ਪਹਿਲਾਂ ਪੁਰਤਗਾਲ ਤੋਂ ਉਸ ਨਾਲ ਰਹਿੰਦੇ ਇੱਕ ਨੌਜਵਾਨ ਨੇ ਉਹਨਾਂ ਨੂੰ ਫੋਨ ਦੁਆਰਾ ਇਹ ਖ਼ਬਰ ਦਿੱਤੀ ਕਿ ਉਨ੍ਹਾਂ ਦੇ ਪੁੱਤਰ ਮਨਪ੍ਰੀਤ ਦੀ ਭੇਤ ਭਰੇ ਹਾਲਾਤ 'ਚ ਮੌਤ ਹੋ ਗਈ ਹੈ। ਪੀੜਤ ਪਿਤਾ ਨੇ ਭਰੇ ਮਨ ਨਾਲ ਰੋਂਦਿਆਂ ਦੱਸਿਆ ਕਿ ਮੌਤ ਤੋਂ ਥੋੜਾ ਸਮਾਂ ਪਹਿਲਾਂ ਮਨਪ੍ਰੀਤ ਨੇ ਆਪਣੀ ਇਟਲੀ ਰਹਿੰਦੇ ਭਰਾ ਚਰਨਜੀਤ ਸਿੰਘ ਨੂੰ ਦੱਸਿਆ ਸੀ ਕਿ ਉਸ ਦਾ ਉੱਥੇ ਕਿਸੇ ਨੌਜਵਾਨ ਦੇ ਨਾਲ ਝਗੜਾ ਹੋਇਆ ਹੈ ਪਰ ਉਸ ਤੋਂ ਜਲਦ ਬਾਅਦ ਹੀ ਉਸ ਦੀ ਮੌਤ ਦੀ ਖ਼ਬਰ ਸੁਣਦਿਆਂ ਮੇਰੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

ਇਹ ਵੀ ਪੜ੍ਹੋ- 'ਈਦ' ਮੌਕੇ ਮੰਤਰੀ ਧਾਲੀਵਾਲ ਪਹੁੰਚੇ ਮਸਜਿਦ, ਮੁਸਲਿਮ ਭਾਈਚਾਰੇ ਨੂੰ ਗਲ ਲਾ ਦਿੱਤੀ ਵਧਾਈ

ਪੀੜਤ ਪਿਤਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਆਪਣੇ ਪੁੱਤਰ ਦੀ ਲਾਸ਼ ਭਾਰਤ ਮੰਗਵਾਉਣ ਤੋਂ ਅਸਮਰਥ ਸਨ ਪਰ ਅੱਜ ਐੱਨ. ਆਰ. ਆਈ. ਸਭਾ ਦੇ ਯਤਨਾਂ ਸਦਕਾ ਮਨਪ੍ਰੀਤ ਸਿੰਘ ਦੀ ਲਾਸ਼ ਪਿੰਡ ਪੁੱਜਣ ਤੇ ਉਹਨਾਂ ਦੇ ਪਰਿਵਾਰ ਨੂੰ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਨਸੀਬ ਹੋਏ ਹਨ । ਪੀੜਿਤ ਪਰਿਵਾਰ ਵੱਲੋਂ ਸਾਕ ਸੰਬੰਧੀਆਂ ਦੀ  ਹਾਜ਼ਰੀ 'ਚ ਮਨਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਗੁਰੀਆ ਵਿਖੇ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਦੀ ਘੜੀ 'ਚ ਦੁੱਖ ਸਾਂਝਾ ਕੀਤਾ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News