'ਦਿ ਗ੍ਰੇਟ ਖਲੀ' ਨੂੰ ਟੱਕਰ ਦਿੰਦੈ ਅਫਗਾਨਿਸਤਾਨੀ 'ਖਲੀ 2.0'

11/03/2019 12:13:47 AM

ਜਲੰਧਰ (ਬਿਊਰੋ)- ਦੇਸ਼ਾਂ-ਵਿਦੇਸ਼ਾਂ ਵਿਚ ਆਪਣੇ ਕੱਦ ਅਤੇ ਸਿਹਤ ਸਦਕਾ ਨਾਮਣਾ ਖੱਟਣ ਵਾਲੇ ਖਲੀ ਨੂੰ ਤਾਂ ਸਭ ਜਾਣਦੇ ਹੀ ਹਨ ਪਰ ਖਲੀ ਵਰਗੇ ਦਿਖਣ ਵਾਲੇ ਮੁਹੰਮਦ ਸ਼ੇਰ ਖਾਨ (27 ਸਾਲ) ਨੂੰ ਅਜੇ ਪਛਾਣ ਦੀ ਲੋੜ ਹੈ। ਬੇਸ਼ੱਕ ਮੁਹੰਮਦ ਸ਼ੇਰ ਖਾਨ ਕੱਦ-ਕਾਠ ਖਲੀ ਨੂੰ ਟੱਕਰ ਦਿੰਦੇ ਹਨ ਅਤੇ ਹੋ ਸਕਦਾ ਹੈ ਕਿ ਉਹ ਕੁਝ ਸਾਲਾਂ ਬਾਅਦ ਖਲੀ ਵਾਂਗ ਆਪਣਾ ਨਾਂ ਰੌਸ਼ਨ ਕਰ ਸਕਣ। ਜਗ ਬਾਣੀ ਦੇ ਦਫਤਰ ਪੁੱਜੇ ਸ਼ੇਰ ਖਾਨ ਨਾਲ ਗੱਲਬਾਤ ਕੀਤੀ ਗਈ, ਜਿਸ ਦੌਰਾਨ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਦਾ ਕੱਦ 7 ਫੁੱਟ 4 ਇੰਚ ਹੈ ਅਤੇ ਉਹ ਇਥੇ ਜਲੰਧਰ ਵਿਚ ਦਿ ਗ੍ਰੇਟ ਖਲੀ ਕੋਲੋ ਰੈਸਲਿੰਗ ਦੇ ਗੁਰ ਸਿੱਖਣ ਲਈ ਆਏ ਹਨ ਅਤੇ ਜੇਕਰ ਉਹ 2-3 ਤਿੰਨ ਸਾਲ ਦੀ ਟ੍ਰੇਨਿੰਗ ਪੂਰੀ ਕਰ ਲੈਂਦੇ ਹਨ ਤਾਂ ਉਹ ਰੈਸਲਿੰਗ ਵਿਚ ਮੁਕਾਬਲਾ ਕਰ ਸਕਣਗੇ।

PunjabKesari

ਮੁਹੰਮਦ ਨੇ ਦੱਸਿਆ ਕਿ ਉਹ ਭਾਰਤ ਕਈ ਵਾਰ ਆ ਚੁੱਕੇ ਹਨ ਅਤੇ ਇਸ ਵਾਰ ਉਹ ਆਪਣਾ ਇਲਾਜ ਕਰਵਾਉਣ ਤੇ ਗ੍ਰੇਟ ਖਲੀ ਨਾਲ ਮੁਲਾਕਾਤ ਕਰਨ ਲਈ ਆਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕ੍ਰਿਕਟ ਪਸੰਦ ਹੈ ਅਤੇ ਉਨ੍ਹਾਂ ਦੇ ਸਭ ਤੋਂ ਪਸੰਦੀਦਾ ਕ੍ਰਿਕਟਰ ਵਰਿੰਦਰ ਸਹਿਵਾਗ ਹਨ। ਮੁਹੰਮਦ ਨੇ ਕਿਹਾ ਕਿ ਉਸ ਨੂੰ ਸਪੋਰਟਸ ਪਸੰਦ ਹੈ ਪਰ ਸਪੋਰਟ ਨਾ ਮਿਲਣ ਕਾਰਨ ਉਹ ਕਿਸੇ ਮੁਕਾਮ ਤੱਕ ਨਹੀਂ ਪਹੁੰਚ ਸਕੇ। ਇਸ ਤੋਂ ਇਲਾਵਾ ਉਨ੍ਹਾਂ  ਦੱਸਿਆ ਕਿ ਉਨ੍ਹਾਂ ਨੂੰ ਸੰਗੀਤ ਸੁਣਨਾ ਕਾਫੀ ਪਸੰਦ ਹੈ ਪਰ ਫਿਲਮਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਫਿਲਮਾਂ ਦੇ ਸ਼ੌਕੀਨ ਨਹੀਂ ਹਨ।

PunjabKesari

ਇਹ ਹੈ ਸ਼ੇਰ ਖਾਨ ਦਾ ਡਾਈਟ-ਚਾਰਟ
ਮੁਹੰਮਦ ਨੇ ਦੱਸਿਆ ਕਿ ਉਹ ਰੋਜ਼ਾਨਾ 3 ਟਾਈਮ ਕਾਵਾ ਪੀਂਦੇ ਹਨ ਤੇ ਚਾਵਲ ਖਾਂਦੇ ਹਨ। ਇਸ ਤੋਂ ਇਲਾਵਾ ਉਹ ਸ਼ੋਰਬਾ ਵੀ ਖਾਣਾ ਪਸੰਦ ਕਰਦੇ ਹਨ।

ਮੁਹੰਮਦ ਖੁਦ ਨੂੰ ਦੱਸਦੈ ਕਮਜ਼ੋਰ
ਮੁਹੰਮਦ ਖੁਦ ਨੂੰ ਕਮਜ਼ੋਰ ਸਰੀਰ ਵਾਲਾ ਦੱਸਦਾ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਜਦੋਂ ਤੱਕ ਉਹ ਟ੍ਰੇਨਿੰਗ ਜਾਂ ਦਾਅ-ਪੇਚ ਨਹੀਂ ਸਿੱਖ ਲੈਂਦਾ ਉਦੋਂ ਤੱਕ ਉਹ ਇਕ ਆਮ ਇਨਸਾਨ ਹੀ ਹੈ। 


Sunny Mehra

Content Editor

Related News