ਹੁਣ ਗਾਵਾਂ-ਮੱਝਾਂ ਤੇ ਬੱਕਰੀਆਂ ਦਾ ਵੀ ਬਣੇਗਾ ''ਆਧਾਰ ਕਾਰਡ'', ਚੰਡੀਗੜ੍ਹ ਕਰੇਗਾ ਸ਼ੁਰੂਆਤ

Tuesday, Aug 25, 2020 - 03:30 PM (IST)

ਹੁਣ ਗਾਵਾਂ-ਮੱਝਾਂ ਤੇ ਬੱਕਰੀਆਂ ਦਾ ਵੀ ਬਣੇਗਾ ''ਆਧਾਰ ਕਾਰਡ'', ਚੰਡੀਗੜ੍ਹ ਕਰੇਗਾ ਸ਼ੁਰੂਆਤ

ਚੰਡੀਗੜ੍ਹ : ਭਾਰਤ ਦੇ ਨਾਗਰਿਕਾਂ ਦੇ ਨਾਲ-ਨਾਲ ਹੁਣ ਪਸ਼ੂਆਂ ਦਾ ਵੀ ਆਧਾਰ ਕਾਰਡ ਬਣਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਹੁਣ ਗੱਡੀਆਂ ਦੀ ਤਰ੍ਹਾਂ ਪਸ਼ੂਆਂ ਦੀ ਵੀ ਵਿਕਰੀ ਕੀਤੀ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ' ਦਾ ਭੜਥੂ, ਇਕ ਹੋਰ ਮੰਤਰੀ ਦੀ ਰਿਪੋਰਟ ਆਈ ਪਾਜ਼ੇਟਿਵ

ਚੰਡੀਗੜ੍ਹ 'ਚ ਨੈਸ਼ਨਲ ਐਨੀਮਲ ਡਿਸੀਜ਼ ਕੰਟਰੋਲ ਪ੍ਰੋਗਰਾਮ ਨੂੰ ਲਾਂਚ ਕਰਦੇ ਸਮੇਂ ਇਸ ਦੀ ਸ਼ੁਰੂਆਤ ਕੀਤੀ ਗਈ। ਇੱਥੇ ਕਰੀਬ 24,000 ਵੱਡੇ ਪਸ਼ੂ ਹਨ, ਜਿਨ੍ਹਾਂ 'ਚ ਗਾਵਾਂ, ਮੱਝਾਂ, ਭੇਡਾਂ ਅਤੇ ਬੱਕਰੀਆਂ ਆਦਿ ਸ਼ਾਮਲ ਹਨ। ਇਨ੍ਹਾਂ ਸਾਰੇ ਪਸ਼ੂਆਂ ਨੂੰ ਆਧਾਰ ਨੰਬਰ ਅਲਾਟ ਕੀਤੇ ਜਾਣਗੇ, ਜੋ ਕਿ ਐਨੀਮਲ ਹਸਬੈਂਡਰੀ ਐਂਡ ਫਿਸ਼ਰੀਜ਼ ਮਹਿਕਮੇ ਵੱਲੋਂ ਕੇਂਦਰ ਤਹਿਤ ਜਾਰੀ ਹੋਣਗੇ।

ਇਹ ਵੀ ਪੜ੍ਹੋ : 'ਵੇਰਕਾ ਦਹੀਂ' ਖਾਣ ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ, ਸਾਹਮਣੇ ਆਈ ਵੱਡੀ ਲਾਪਰਵਾਹੀ

ਦੱਸਿਆ ਜਾ ਰਿਹਾ ਹੈ ਕਿ 12 ਡਿਜੀਟ ਦੇ ਪਸ਼ੂ ਆਧਾਰ ਨੰਬਰ ਦੀ ਟੈਗਿੰਗ ਉਨ੍ਹਾਂ ਦੇ ਕੰਨ 'ਚ ਕੀਤੀ ਜਾਵੇਗੀ, ਜੋ ਪਸ਼ੂਆਂ ਦੀ ਵਿਕਰੀ ਦੇ ਸਮੇਂ ਜ਼ਰੂਰੀ ਹੋਵੇਗੀ। ਨਾਲ ਹੀ ਮਹਿਕਮੇ ਨਾਲ ਸਬੰਧਿਤ ਅਧਿਕਾਰੀ ਨੇ ਦੱਸਿਆ ਕਿ ਪਸ਼ੂਆਂ ਨੂੰ ਲੈ ਕੇ ਜੋ ਕੇਂਦਰੀ ਫੰਡ ਸਕੀਮ ਜਾਰੀ ਹੋਵੇਗੀ, ਉਸ ਦਾ ਲਾਭ ਵੀ ਇਸ ਆਧਾਰ ਨੰਬਰ ਦੇ ਤਹਿਤ ਹੀ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਆਟੇ 'ਚ ਸੁੰਡ ਤੇ ਦਾਲਾਂ 'ਚ ਫਿਰ ਰਹੇ ਕੀੜੇ, ਜਾਨਵਰਾਂ ਦੇ ਵੀ ਖਾਣ ਲਾਇਕ ਨਹੀਂ
 


author

Babita

Content Editor

Related News