ਦੋਆਬਾ ਵਾਸੀਆਂ ਲਈ ਖ਼ੁਸ਼ਖਬਰੀ, 25 ਨਵੰਬਰ ਤੋਂ ਸ਼ੁਰੂ ਹੋਵੇਗੀ ਆਦਮਪੁਰ ਤੋਂ ਮੁੰਬਈ ਲਈ ਨਵੀਂ ਫਲਾਈਟ

Thursday, Nov 12, 2020 - 07:51 PM (IST)

ਦੋਆਬਾ ਵਾਸੀਆਂ ਲਈ ਖ਼ੁਸ਼ਖਬਰੀ, 25 ਨਵੰਬਰ ਤੋਂ ਸ਼ੁਰੂ ਹੋਵੇਗੀ ਆਦਮਪੁਰ ਤੋਂ ਮੁੰਬਈ ਲਈ ਨਵੀਂ ਫਲਾਈਟ

ਜਲੰਧਰ (ਸਲਵਾਨ)— ਤਿਉਹਾਰੀ ਸੀਜ਼ਨ ਦੌਰਾਨ ਸਪਾਈਸ ਜੈੱਟ ਵੱਲੋਂ ਦੋਆਬਾ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਗਿਆ ਹੈ। ਦਰਅਸਲ ਸਪਾਈਸ ਜੈੱਟ ਵੱਲੋਂ ਜਲੰਧਰ ਦੇ ਆਦਮਪੁਰ ਤੋਂ ਮੁੰਬਈ ਲਈ ਸਿੱਧੀ ਨਵੀਂ ਫਲਾਈਟ ਸ਼ੁਰੂ ਕੀਤੀ ਗਈ ਹੈ, ਜੋਕਿ ਰੋਜ਼ਾਨਾ ਹੀ ਮੁੰਬਈ ਲਈ ਚੱਲੇਗੀ। ਮੁੰਬਈ ਤੋਂ ਚੱਲਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਨੰਬਰ ਐੱਸ. ਜੀ. 2402 ਸਵੇਰੇ 10 ਵਜ ਕੇ 5 ਮਿੰਟ 'ਤੇ ਚੱਲੇਗੀ ਅਤੇ ਆਦਮਪੁਰ ਏਅਰਪੋਰਟ 'ਤੇ ਦੁਪਹਿਰ 1.35 'ਤੇ ਪਹੁੰਚੇਗੀ।

ਇਥੇ ਅੱਧੇ ਘੰਟੇ ਤੋਂ ਬਾਅਦ ਐੱਸ. ਜੀ. ਫਲਾਈਟ 2403 ਦੁਪਹਿਰ 2.05 ਤੋਂ ਚੱਲੇਗੀ ਅਤੇ ਮੁੰਬਈ ਸ਼ਾਮ 5.25 'ਤੇ ਪਹੁੰਚੇਗੀ। ਇਸ ਫਲਾਈਟ ਦੀ ਸ਼ੁਰੂਆਤ 25 ਨਵੰਬਰ ਤੋਂ ਹੋਣ ਜਾ ਰਹੀ ਹੈ, ਜਦਕਿ ਇਸ ਦੀ ਆਨਲਾਈਨ ਬੁਕਿੰਗ ਦੀ ਸ਼ੁਰੂਆਤ ਹੋ ਚੁੱਕੇਗੀ। ਇਥੇ ਦੱਸ ਦੇਈਏ ਕਿ ਆਦਮਪੁਰ ਏਅਰਪੋਰਟ ਤੋਂ 20 ਨਵੰਬਰ ਤੋਂ ਦਿੱਲੀ ਲਈ ਸਪਾਈਸ ਜੈੱਟ ਦੀ ਉਡਾਣ ਮੁੜ ਤੋਂ ਭਰਨ ਜਾ ਰਹੀ ਹੈ ਜਦਕਿ ਜੈਪੁਰ ਦੀ ਫਲਾਈਟ ਨੂੰ ਫਿਲਹਾਲ ਅਜੇ ਰੋਕ ਦਿੱਤਾ ਗਿਆ ਹੈ। ਦਿੱਲੀ ਲਈ ਫਲਾਈਟ ਦਾ ਸਮਾਂ ਹਫ਼ਤੇ 'ਚ ਤਿੰਮ ਦਿਨ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ।


author

shivani attri

Content Editor

Related News