ਮੁੰਬਈ ਦੀ ਫਲਾਈਟ ਰਹੀ ਰੱਦ, ਖ਼ਾਲੀ ਪਰਤਿਆ ਜਹਾਜ਼
Sunday, Nov 29, 2020 - 10:29 AM (IST)
ਜਲੰਧਰ (ਸਲਵਾਨ)— ਜਲੰਧਰ ਦੇ ਆਦਮਪੁਰ ਸਿਵਲ ਏਅਰਪੋਰਟ ਤੋਂਮਾਇਆਨਗਰੀ ਮੁੰਬਈ ਲਈ ਦੋਆਬਾ ਖੇਤਰ ਦੀ ਸਪਾਈਸ ਜੈੱਟ ਫਲਾਈਟ ਸ਼ਨੀਵਾਰ ਨੂੰ ਰੱਦ ਰਹੀ, ਜਦੋਂ ਕਿ ਸਪਾਈਸ ਜੈੱਟ ਨੇ ਕੁਝ ਸਾਲ ਪਹਿਲਾਂ ਨਵੇਂ ਜਹਾਜ਼ ਖਰੀਦੇ ਸਨ, ਜਿਨ੍ਹਾਂ 'ਚੋਂ ਇਕ ਆਦਮਪੁਰ-ਦਿੱਲੀ, ਦਿੱਲੀ-ਆਦਮਪੁਰ 'ਤੇ ਲਾਇਆ ਗਿਆ ਸੀ। ਪਹਿਲਾਂ ਜਿੱਥੇ ਸਪਾਈਸ ਜੈੱਟ 'ਚ 78 ਪੈਸੰਜਰ ਬੈਠਦੇ ਸਨ, ਉਥੇ ਹੀ ਇਸ ਜਹਾਜ਼ 'ਚ 90 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ।
ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ
ਹੁਣ ਕੁੱਲ 90 ਪੈਸੰਜਰ ਬੈਠ ਕੇ ਦਿੱਲੀ-ਆਦਮਪੁਰ, ਆਦਮਪੁਰ-ਦਿੱਲੀ ਆ-ਜਾ ਸਕਦੇ ਹਨ। ਦਿੱਲੀ ਤੋਂ ਜਲੰਧਰ ਦੇ ਆਦਮਪੁਰ ਸਿਵਲ ਏਅਰਪੋਰਟ 'ਤੇ ਆਉਣ ਵਾਲੀ ਫਲਾਈਟ ਨੇ ਇਕ ਵਾਰ ਫਿਰ ਰਿਕਾਰਡ ਤੋੜ ਦਿੱਤਾ। ਸ਼ਨੀਵਾਰ ਨੂੰ ਦਿੱਲੀ ਤੋਂ 85 ਯਾਤਰੀ ਆਦਮਪੁਰ ਆਏ ਅਤੇ 74 ਯਾਤਰੀਆਂ ਨੇ ਦਿੱਲੀ ਦਾ ਸਫ਼ਰ ਕੀਤਾ। ਕਿਸਾਨ ਅੰਦੋਲਨ ਕਾਰਣ ਰੇਲ ਸੇਵਾ ਪੂਰੀ ਤਰ੍ਹਾਂ ਠੱਪ ਹੈ, ਜਿਸ ਕਾਰਨ ਦਿੱਲੀ-ਆਦਮਪੁਰ ਲਈ ਯਾਤਰੀਆਂ ਦੀ ਗਿਣਤੀ ਵਧਣ ਲੱਗੀ ਹੈ।
ਇਹ ਵੀ ਪੜ੍ਹੋ: ਸੰਗਰੂਰ 'ਚ ਖ਼ੌਫ਼ਨਾਕ ਵਾਰਦਾਤ, ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਬੇਰਹਿਮੀ ਨਾਲ ਕਤਲ
ਸ਼ੁੱਕਰਵਾਰ ਨੂੰ ਮੁੰਬਈ ਤੋਂ ਆਈ ਫਲਾਈਟ 'ਚ ਤਕਨੀਕੀ ਖਰਾਬੀ ਕਾਰਨ ਆਦਮਪੁਰ 'ਚ ਹੀ ਰਾਤ ਦਾ ਠਹਿਰਾਅ ਕੀਤਾ ਗਿਆ। ਸ਼ਨੀਵਾਰ ਨੂੰ ਸਪਾਈਸ ਜੈੱਟ ਦਾ ਬੰਬਾਰਡੀਅਰ 400 ਕਿਊ ਜਹਾਜ਼ ਠੀਕ ਹੋ ਕੇ ਖ਼ਾਲੀ ਹੀ ਮੁੰਬਈ ਪਰਤ ਗਿਆ। ਇਸ ਕਾਰਨ ਮੁੰਬਈ ਤੋਂ ਆਉਣ ਵਾਲੀ ਫਲਾਈਟ ਰੱਦ ਰਹੀ।
ਇਹ ਵੀ ਪੜ੍ਹੋ: 551ਵੇਂ ਪ੍ਰਕਾਸ਼ ਪੁਰਬ ਮੌਕੇ ਜਲੰਧਰ 'ਚ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ (ਤਸਵੀਰਾਂ)