ਆਦਮਪੁਰ ਏਅਰਪੋਰਟ ਲਈ 4 ਮਾਰਗੀ ਦਾ ਪ੍ਰੋਪਜ਼ਲ ਤਿਆਰ, ਖਰਚ ਹੋਣਗੇ ਕਰੋੜਾਂ ਰੁਪਏ
Sunday, Dec 08, 2019 - 01:42 PM (IST)
ਜਲੰਧਰ— ਆਦਮਪੁਰ ਏਅਰਪੋਰਟ ਨੂੰ ਜਾਣ ਵਾਲੀ ਸੜਕ ਨੂੰ ਫੋਰ ਲੈਨ ਕਰਨ ਦੀ ਪ੍ਰਪੋਜ਼ਲ ਤਿਆਰ ਕੀਤੀ ਜਾ ਚੁੱਕੀ ਹੈ। ਆਦਮਪੁਰ ਤੋਂ ਏਅਰਪੋਰਟ ਤੱਕ ਕਰੀਬ 4 ਕਿਲੋਮੀਟਰ ਸੜਕ ਫੋਰ ਲੈਣ ਕੀਤੀ ਜਾਵੇਗੀ, ਜਿਸ 'ਤੇ ਕਰੀਬ 39 ਕਰੋੜ ਰੁਪਏ ਖਰਚ ਕੀਤਾ ਜਾਵੇਗਾ। ਇਸ ਦੇ ਲਈ 22 ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ।
ਪੀ.ਡਬਲਿਊ. ਡੀ. ਵਲੋਂ ਚੀਫ ਸੈਕਟਰੀ ਅਤੇ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਨੂੰ ਪ੍ਰੋਪਜ਼ਲ ਭੇਜਿਆ ਗਿਆ ਹੈ। ਸਤੰਬਰ 'ਚ ਡੀ.ਸੀ. ਨੇ ਸੜਕ ਫੋਰ-ਲੈਨ ਦੇ ਲਈ ਪੀ.ਡਬਲਿਊ.ਡੀ. ਅਤੇ ਏਅਰਪੋਰਟ ਅਥਾਰਿਟੀ ਨੂੰ ਸਰਵੇਖਣ ਕਰਨ ਦੇ ਲਈ ਕਿਹਾ ਸੀ, ਜਿਸ ਦੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋਣ ਦੇ ਬਾਅਦ ਹੁਣ ਮਨਜੂਰੀ ਹੋਣ ਦੇ ਬਾਅਦ ਟੈਂਡਰ ਖੋਲ੍ਹੇ ਜਾਣਗੇ।
ਏਅਰਪੋਰਟ ਵੱਡਾ ਕਰਨ ਦਾ ਕੰਮ ਜਾਰੀ
ਆਦਮਪੁਰ ਏਅਰਪੋਰਟ ਨੂੰ ਵੱਡਾ ਕਰਨ ਦੇ ਕੰਮ ਇਸ ਸਾਲ ਤੋਂ ਸ਼ੁਰੂ ਕੀਤਾ ਗਿਆ ਹੈ। ਮੌਜੂਦਾ ਦੌਰ 'ਚ ਏਅਰਪੋਰਟ ਜਾਣ ਦੇ ਲਈ ਸਿੰਗਲ ਰੋਡ ਹੈ ਅਤੇ ਪਿੰਡਾਂ ਦੇ ਵਿਚੋਂ-'ਚ ਹੋ ਕੇ ਲੰਘਣਾ ਪੈ ਰਿਹਾ ਹੈ। ਇਸ ਰੋਡ ਨੂੰ ਫੋਰਲੈਨ ਕਰਨਾ ਜ਼ਰੂਰੀ ਹੈ। ਫਿਲਹਾਲ ਆਦਮਪੁਰ ਏਅਰਪੋਰਟ ਤੋਂ ਨਵੀਂ ਦਿੱਲੀ ਏਅਰਪੋਰਟ ਦੇ ਲਈ ਸਪਾਈਸ ਜੈੱਟ ਉਡਾਣ ਭਰਦਾ ਹੈ। ਏਅਰਪੋਰਟ ਨੂੰ ਵੱਡਾ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਏਅਰਪੋਰਟ ਅਥਾਰਿਟੀ ਵਲੋਂ ਜਲਦ ਮੁੰਬਈ, ਜੈਪੁਰ ਦੇ ਲਈ ਵੀ ਸਿੱਧੀ ਫਲਾਇਟ ਸੇਵਾ ਸ਼ੁਰੂ ਹੋਵੇਗੀ। ਦੋਆਬਾ ਐਨ.ਆਰ.ਆਈ. ਬੈਲਟ ਹੋਣ ਦੇ ਕਾਰਨ ਅਤੇ ਪੰਜਾਬ ਦਾ ਸੈਂਟਰ ਪੁਆਇੰਟ ਵੀ ਹੈ। ਇਸ ਦੇ ਇਲਾਵਾ ਇੰਡਸਟਰੀ, ਧਾਰਮਿਕ ਗੁਰਦੁਆਰਾ ਸਾਹਿਬ ਅਤੇ ਮੰਦਰ ਹੋਣ ਦੇ ਕਾਰਨ ਵੀ ਯਾਤਰੀ ਏਅਰਪੋਰਟ ਦਾ ਇਸਤੇਮਾਲ ਕਰ ਰਹੇ ਹਨ।