ਇੰਟਕ ਵਰਕਰਾਂ ਵੱਲੋਂ ਸਾਂਪਲਾ ਖਿਲਾਫ਼ ਰੋਸ ਮੁਜ਼ਾਹਰਾ
Tuesday, Mar 27, 2018 - 03:57 AM (IST)

ਹੁਸ਼ਿਆਰਪੁਰ, (ਘੁੰਮਣ)- ਇੰਟਕ ਵਰਕਰਾਂ ਨੇ ਪਿੰਡ ਬੁੱਢਾਬੜ 'ਚ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਖਿਲਾਫ਼ ਰੋਸ ਮੁਜ਼ਾਹਰਾ ਕੀਤਾ।
ਇਸ ਮੌਕੇ ਕਰਮਵੀਰ ਬਾਲੀ ਨੇ ਕਿਹਾ ਕਿ ਸਾਂਪਲਾ ਨੇ ਬੁੱਢਾਬੜ ਪਿੰਡ ਨੂੰ ਗੋਦ ਲਿਆ ਸੀ ਪਰ ਕਾਫੀ ਸਮਾਂ ਬੀਤਣ ਤੋਂ ਬਾਅਦ ਵੀ ਉਨ੍ਹਾਂ ਪਿੰਡ ਦੀ ਹਾਲਤ ਸੁਧਾਰਨ ਲਈ ਕੋਈ ਕਦਮ ਨਹੀਂ ਚੁੱਕਿਆ। ਪਿੰਡ ਦੀਆਂ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਥਾਂ-ਥਾਂ 'ਤੇ ਖੜ੍ਹਾ ਪਾਣੀ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਹਸਪਤਾਲ ਨੂੰ ਜਾਣ ਵਾਲੀ ਸੜਕ ਵੀ ਪੱਕੀ ਨਹੀਂ। ਪੰਚਾਇਤ ਭਵਨ ਦੀ ਕੰਧ ਵੀ ਡਿੱਗ ਗਈ ਹੈ। ਇਸ ਤੋਂ ਇਲਾਵਾ ਸ਼ਹੀਦ ਵਿਪਨ ਠਾਕੁਰ ਦੇ ਘਰ ਨੂੰ ਜਾਣ ਵਾਲੀ ਸੜਕ ਦੀ ਹਾਲਤ ਵੀ ਬਹੁਤ ਖਸਤਾ ਹੈ। ਇਸ ਮੌਕੇ ਟਹਿਲ ਸਿੰਘ, ਡਾ. ਰਤਨ, ਪ੍ਰਕਾਸ਼ ਚੰਦ, ਗੋਪਾਲ ਦੱਤਾ, ਮਲਕੀਤ ਸਿੰਘ, ਜ਼ਿਲਾ ਇੰਟਕ ਪ੍ਰਧਾਨ ਕੁਲਦੀਪ ਸਿੰਘ, ਜਗਨ ਨਾਥ, ਬਲਵੀਰ ਸਿੰਘ, ਸੰਧਿਆ ਦੇਵੀ, ਹਰਪ੍ਰੀਤ ਕੌਰ, ਪ੍ਰਦੀਪ ਬਾਲੀ, ਸਰੋਜ ਰਾਣੀ, ਨਰੇਸ਼ ਕੁਮਾਰ, ਮਮਤਾ ਦੇਵੀ ਆਦਿ ਨੇ ਕਿਹਾ ਕਿ ਸ਼੍ਰੀ ਸਾਂਪਲਾ ਨੂੰ ਪਿੰਡ ਦੀ ਹਾਲਤ ਸੁਧਾਰਨ ਵਾਸਤੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।