ਪੰਜਾਬ ਦੇ ਇਨ੍ਹਾਂ ਆਈਲੈਟਸ ਸੈਂਟਰਾਂ ''ਤੇ ਹੋ ਗਈ ਕਾਰਵਾਈ, ਲਾਇਸੰਸ ਕੀਤੇ ਰੱਦ
Thursday, Jan 02, 2025 - 05:23 PM (IST)
ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਤਹਿਤ ਨਿਯਮ 2013 ਅਧੀਨ ਸੈਕਸ਼ਨ 6 (1) (ਜੀ) ਤਹਿਤ ਪ੍ਰਾਰਥਣ ਜਸਵੀਰ ਕੌਰ, ਪੁੱਤਰੀ ਮੋਹਨ ਸਿੰਘ, ਵਾਸੀ ਪਿੰਡ ਸੋਨਾ, ਤਹਿਸੀਲ ਨਵਾਂਸ਼ਹਿਰ ਨੂੰ ਜਾਰੀ ਕੀਤਾ ਗਿਆ ਲਾਇਸੈਂਸ ਨੰਬਰ 248/ਐੱਮ.ਏ./ਐੱਮ.ਸੀ.2 ਮਿਤੀ 26-02-2024, ਫਰਮ ’ਆਈਲੈਟਸ ਹੱਬ’, ਦੂਜੀ ਮੰਜ਼ਿਲ, ਸ਼੍ਰੀ ਕ੍ਰਿਸ਼ਨਾ ਇਲੈਕਟ੍ਰੋਨਿਕ ਦੇ ਉੱਪਰ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਪ੍ਰਸਿੱਧ ਡੇਰੇ ਵਿਚ ਭਿਆਨਕ ਹਾਦਸਾ, ਡੇਰਾ ਮੁਖੀ ਦੀ ਦਰਦਨਾਕ ਮੌਤ
ਵਧੀਕ ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਕਤ ਐਕਟ ਤਹਿਤ ਹੀ ਪ੍ਰਾਰਥਣ ਪਰਮਜੀਤ ਕੌਰ ਧਾਲੀਵਾਲ, ਪਤਨੀ ਅਵਤਾਰ ਸਿੰਘ, ਵਾਸੀ ਪਿੰਡ ਦੁਰਗਾਪੁਰ, ਤਹਿਸੀਲ ਨਵਾਂਸ਼ਹਿਰ, ਨੂੰ ਜਾਰੀ ਕੀਤਾ ਗਿਆ ਲਾਇਸੈਂਸ ਨੰਬਰ 202/ਐੱਮ.ਏ./ਐੱਮ.ਸੀ.2 ਮਿਤੀ 05-05-2022, ਫਰਮ ’4 ਵੇਅ ਆਈਲੈਟਸ ਸਟੱਡੀ ਸੈਂਟਰ’, ਲੌਂਗੀਆ ਕੰਪਲੈਕਸ, ਰਾਹੋਂ ਰੋਡ, ਨਜ਼ਦੀਕ ਟਰੱਕ ਵਰਕਸ਼ਾਪ, ਨਵਾਂਸ਼ਹਿਰ, ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 14 ਜਨਵਰੀ ਪੰਜਾਬ ਵਿਚ ਹੋ ਸਕਦਾ ਹੈ ਵੱਡਾ ਐਲਾਨ, ਹਲਚਲ ਵਧੀ
ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਲਾਇਸੈਂਸ ਪ੍ਰਾਰਥਣਾਂ ਵੱਲੋਂ ਲਾਈਸੈਂਸ ਰੱਦ ਕਰਕੇ ਸਬੰਧੀ ਦਿੱਤੀ ਦਰਖ਼ਾਸਤ ਅਤੇ ਸੀਨੀਅਰ ਕਪਤਾਨ ਪੁਲਸ ਸ਼ਹੀਦ ਭਗਤ ਸਿੰਘ ਨਗਰ ਦੀ ਰਿਪੋਰਟ ਦੇ ਆਧਾਰ ’ਤੇ ਰੱਦ ਕੀਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਐਕਟ/ਨਿਯਮਾਂ ਮੁਤਾਬਿਕ ਇਨ੍ਹਾਂ ਜਾਂ ਇਨ੍ਹਾਂ ਦੀ ਫਰਮ ਦੇ ਖ਼ਿਲਾਫ਼ ਕਿਸੇ ਵੀ ਕਿਸਮ ਦੀ ਕੋਈ ਵੀ ਸ਼ਿਕਾਇਤ ਆਦਿ ਦੇ ਉਕਤ ਲਾਇਸੈਂਸੀ ਹਰ ਪੱਖੋਂ ਜ਼ਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਦੇ ਜ਼ਿੰਮੇਵਾਰ ਹੋਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਲਈ ਵੱਡੀ ਖ਼ੁਸ਼ਖ਼ਬਰੀ, ਸੂਬਾ ਸਰਕਾਰ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e