ਪੁਲਸ ਐਕਟ 66 ਕਲੰਦਰਾ ਦਾ ਮਾਮਲਾ, ਸਬੂਤਾਂ ਦੀ ਘਾਟ ''ਚ ਬਰੀ
Wednesday, Jan 17, 2018 - 09:53 AM (IST)

ਅਬੋਹਰ (ਸੁਨੀਲ)—ਮਾਣਯੋਗ ਜੱਜ ਮੈਡਮ ਸਤਵੀਰ ਕੌਰ ਦੀ ਅਦਾਲਤ ਵਿਚ ਪੁਲਸ ਐਕਟ ਮਾਮਲੇ ਵਿਚ ਦੋਸ਼ੀ ਹਰਜਿੰਦਰ ਸਿੰਘ ਉਰਫ ਜਿੰਦੂ ਪੁੱਤਰ ਸੁਰਜੀਤ ਸਿੰਘ ਵਾਸੀ ਖੇਮਾਖੇੜਾ ਦੇ ਵਕੀਲ ਸੁਖਪਾਲ ਸਿੰਘ ਸਿੱਧੂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੂਜੇ ਪਾਸੇ ਸਰਕਾਰੀ ਵਕੀਲ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਹਰਜਿੰਦਰ ਸਿੰਘ ਨੂੰ ਸਬੂਤਾਂ ਦੀ ਘਾਟ ਵਿਚ ਬਰੀ ਕਰ ਦਿੱਤਾ।
ਜਾਣਕਾਰੀ ਮੁਤਾਬਕ ਥਾਣਾ ਬਹਾਵਵਾਲਾ ਮੁਖੀ ਕੁਲਦੀਪ ਸ਼ਰਮਾ ਨੇ ਰਾਧੇਸ਼ਾਮ ਦੀ ਸ਼ਿਕਾਇਤ ਦੇ ਆਧਾਰ 'ਤੇ ਹਰਜਿੰਦਰ ਸਿੰਘ ਵੱਲੋਂ ਉਸਦੇ ਖਿਲਾਫ ਝੂਠੀ ਦਰਖਾਸਤ ਦੇਣ ਦੇ ਮਾਮਲੇ ਵਿਚ ਹਰਜਿੰਦਰ ਸਿੰਘ ਉਰਫ ਜਿੰਦੂ ਪੁੱਤਰ ਸੁਰਜੀਤ ਸਿੰਘ ਵਾਸੀ ਖੇਮਾਖੇੜਾ ਖਿਲਾਫ ਪੁਲਸ ਐਕਟ 66 ਦਾ ਇਕ ਕਲੰਦਰਾ ਮਾਣਯੋਗ ਜੱਜ ਮੈਡਮ ਸਤਵੀਰ ਕੌਰ ਦੀ ਅਦਾਲਤ ਵਿਚ 19.3.2015 ਨੂੰ ਪੇਸ਼ ਕੀਤਾ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ।