ਸੁਖਪਾਲ ਸਿੰਘ ਖਹਿਰਾ ਦਾ PSO ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Saturday, Aug 09, 2025 - 11:24 AM (IST)

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਨੇੜਲੇ ਅਤੇ ਸਾਬਕਾ ਪੀ. ਐੱਸ. ਓ. (ਨਿੱਜੀ ਸੁਰੱਖਿਆ ਅਫ਼ਸਰ) ਜੋਗਾ ਸਿੰਘ ਨੂੰ ਨਸ਼ਾ ਤਸਕਰੀ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਜੋਗਾ ਸਿੰਘ ਨੂੰ ਫਾਜ਼ਿਲਕਾ ਪੁਲਸ ਨੇ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਸਾਲ 2015 'ਚ ਦਰਜ ਡਰੱਗਜ਼ ਕੇਸ ’ਚ ਜੋਗਾ ਸਿੰਘ ਲੋੜੀਂਦਾ ਸੀ। ਇਸ ਕੇਸ ’ਚ ਫਾਜ਼ਿਲਕਾ ਪੁਲਸ ਨੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਸਮੇਤ 9 ਲੋਕਾਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਦੇ ਕੋਲੋਂ 2 ਕਿੱਲੋ ਹੈਰੋਇਨ, 24 ਸੋਨੇ ਦੇ ਬਿਸਕੁਟ ਅਤੇ 2 ਪਾਕਿਸਤਾਨੀ ਸਿੰਮ ਕਾਰਡ ਬਰਾਮਦ ਹੋਏ ਸਨ।
ਇਸੇ ਕੇਸ ’ਚ ਜੋਗਾ ਸਿੰਘ ਦਾ ਵੀ ਨਾਂ ਸਾਹਮਣੇ ਆਇਆ ਸੀ, ਜੋ ਪਿਛਲੇ 10 ਸਾਲ ਤੋਂ ਫ਼ਰਾਰ ਰਹਿਣ ਤੋਂ ਬਾਅਦ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜੋਗਾ ਸਿੰਘ ਦੀ ਗ੍ਰਿਫ਼ਤਾਰੀ ਪੰਜਾਬ ਪੁਲਸ ਦੀ ਡਰੱਗਜ਼ ਖ਼ਿਲਾਫ਼ ਮੁਹਿੰਮ ’ਚ ਵੱਡੀ ਕਾਮਯਾਬੀ ਹੈ। ਹੁਣ ਜੋਗਾ ਸਿੰਘ ਤੋਂ ਪੁੱਛਗਿੱਛ ਕਰਕੇ ਪੂਰੇ ਨੈਟਵਰਕ ਨੂੰ ਤੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ।