ਖੰਨਾ ''ਚ ਦਿਲ ਦਹਿਲਾਉਣ ਵਾਲੀ ਘਟਨਾ, ਮੁੰਡੇ ਨੇ ਐਕਟਿਵਾ ''ਤੇ ਬੈਠੀ ਕੁੜੀ ''ਤੇ ਸੁੱਟਿਆ ਤੇਜ਼ਾਬ

Monday, Sep 27, 2021 - 12:53 PM (IST)

ਖੰਨਾ ''ਚ ਦਿਲ ਦਹਿਲਾਉਣ ਵਾਲੀ ਘਟਨਾ, ਮੁੰਡੇ ਨੇ ਐਕਟਿਵਾ ''ਤੇ ਬੈਠੀ ਕੁੜੀ ''ਤੇ ਸੁੱਟਿਆ ਤੇਜ਼ਾਬ

ਖੰਨਾ (ਵਿਪਨ) : ਖੰਨਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਆਪਣੇ ਕੰਮ 'ਤੇ ਜਾ ਰਹੀ ਇਕ ਕੁੜੀ 'ਤੇ ਮੁੰਡੇ ਨੇ ਤੇਜ਼ਾਬ ਸੁੱਟਣ ਵਰਗੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਖੰਨਾ ਦੀ ਰਹਿਣ ਵਾਲੀ ਪੀੜਤ ਕੁੜੀ ਅਮਨਦੀਪ ਕੌਰ ਦੇ ਭਰਾ ਜਗਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਆਪਣੀ ਮੈਡਮ ਨਾਲ ਐਕਟਿਵਾ 'ਤੇ ਸੈਲੂਨ ਕੰਮ ਕਰਨ ਜਾ ਰਹੀ ਸੀ।

ਇਹ ਵੀ ਪੜ੍ਹੋ : ਕਿਸਾਨਾਂ ਨੇ ਸ਼ੁਰੂ ਕੀਤਾ 'ਭਾਰਤ ਬੰਦ' ਅੰਦੋਲਨ, ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ

ਇਸ ਦੌਰਾਨ ਰਾਹ 'ਚ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ ਮੁੰਡੇ ਨੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਦੌਰਾਨ ਅਮਨਦੀਪ ਕੌਰ ਦੇ ਹੱਥ ਸੜ ਗਏ ਅਤੇ ਕੁੱਝ ਤੇਜ਼ਾਬ ਉਸ ਦੇ ਮੂੰਹ 'ਤੇ ਵੀ ਪਿਆ। ਪੀੜਤਾ ਨੇ ਦੱਸਿਆ ਕਿ ਉਕਤ ਮੁੰਡੇ ਨੇ ਉਸ ਦੇ ਮੂੰਹ 'ਤੇ ਹੀ ਤੇਜ਼ਾਬ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੇ ਚੁੰਨੀ ਨਾਲ ਮੂੰਹ ਢੱਕ ਲਿਆ ਅਤੇ ਹੱਥ ਅੱਗੇ ਕਰ ਲਏ, ਜਿਸ ਕਾਰਨ ਉਸ ਦੇ ਹੱਥ ਸੜ ਗਏ। ਫਿਲਹਾਲ ਕੁੜੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਭਾਰਤ ਬੰਦ : 'ਟਾਂਡਾ' 'ਚ ਕਈ ਥਾਵਾਂ 'ਤੇ ਹਾਈਵੇਅ ਜਾਮ, ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਲਾਏ ਨਾਅਰੇ (ਤਸਵੀਰਾਂ)

ਪੀੜਤਾ ਨੇ ਦੱਸਿਆ ਕਿ ਪਹਿਲਾਂ ਵੀ ਉਕਤ ਮੁੰਡਾ ਇੱਟ ਮਾਰ ਕੇ ਉਸ ਦਾ ਸਿਰ ਪਾੜ ਚੁੱਕਾ ਹੈ ਅਤੇ ਉਸ ਦੇ ਖ਼ਿਲਾਫ਼ ਪੁਲਸ ਨੂੰ ਵੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਪਰ ਪੁਲਸ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ, ਜਿਸ ਤੋਂ ਬਾਅਦ ਉਸ ਨੇ ਅੱਜ ਇੰਨੀ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਪਰਮਜੀਤ ਸਿੰਘ ਰਿੰਕਾ ਨੇ ਪ੍ਰਸ਼ਾਸਨ 'ਤੇ ਸਵਾਲ ਚੁੱਕਦਿਆਂ ਪੀੜਤ ਕੁੜੀ ਲਈ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਨਾਭਾ ਰੇਲਵੇ ਟਰੈਕ 'ਤੇ ਬੀਬੀਆਂ ਨੇ ਸੰਭਾਲਿਆ ਮੋਰਚਾ, ਸਵੇਰੇ 6 ਵਜੇ ਹੀ ਲਾਇਆ ਧਰਨਾ (ਤਸਵੀਰਾਂ)

ਇਸ ਮਾਮਲੇ ਸਬੰਧੀ ਜਦੋਂ ਜਾਂਚ ਅਧਿਕਾਰੀ ਸੁਖਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤਾ ਦੇ ਬਿਆਨ ਦਰਜ ਕਰਕੇ ਉਕਤ ਮੁੰਡੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News