ਲੁਧਿਆਣਾ 'ਚ ਨੌਜਵਾਨ ਵਲੋਂ ਲੜਕੀ 'ਤੇ ਤੇਜ਼ਾਬ ਸੁੱਟਣ ਦੀ ਕੋਸ਼ਿਸ਼
Saturday, Mar 16, 2019 - 01:35 PM (IST)
ਲੁਧਿਆਣਾ (ਤਰੁਣ) : ਇੱਥੋਂ ਦੇ ਨਿਊ ਸ਼ਿਵ ਪੁਰੀ ਸੰਤੋਖ ਨੰਗਰ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਨੌਜਵਾਨ ਵਲੋਂ ਲੜਕੀ ਦੇ ਮੂੰਹ 'ਤੇ ਤੇਜ਼ਾਬ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਸਵੇਰੇ ਲੜਕੀ ਸਕੂਲ ਜਾ ਰਹੀ ਸੀ। ਉਸ ਦਾ ਪਿੱਛਾ ਕਰਦੇ ਹੋਏ ਨੌਜਵਾਨ ਨੇ ਉਸ ਦੇ ਮੂੰਹ 'ਤੇ ਤੇਜ਼ਾਬ ਸੁੱਟ ਦਿੱਤਾ ਪਰ ਲੜਕੀ ਵਾਲ-ਵਾਲ ਬਚ ਗਈ ਅਤੇ ਤੇਜ਼ਾਬ ਜ਼ਮੀਨ 'ਤੇ ਡਿੱਗ ਗਿਆ। ਮੌਕੇ 'ਤੇ ਪੁੱਜੀ ਪੁਲਸ ਵਲੋਂ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।