ਗਲੀ ''ਚੋਂ ਲੰਘ ਰਹੀ ਕੁੜੀ ''ਤੇ ਸੁੱਟਿਆ ਤੇਜ਼ਾਬ, ਖ਼ੁਦ ਨਾਲ ਵੀ ਵਰਤਿਆ ਇਹ ਭਾਣਾ

Sunday, Sep 27, 2020 - 06:40 PM (IST)

ਗਲੀ ''ਚੋਂ ਲੰਘ ਰਹੀ ਕੁੜੀ ''ਤੇ ਸੁੱਟਿਆ ਤੇਜ਼ਾਬ, ਖ਼ੁਦ ਨਾਲ ਵੀ ਵਰਤਿਆ ਇਹ ਭਾਣਾ

ਧੂਰੀ (ਸੰਜੀਵ ਜੈਨ): ਥਾਣਾ ਸਦਰ ਧੂਰੀ ਵਿਖੇ ਇਕ ਕੁੜੀ 'ਤੇ ਤੇਜ਼ਾਬ ਪਾ ਕੇ ਜ਼ਖਮੀ ਕਰਨ ਦੇ ਮਾਮਲੇ 'ਚ ਪਿੰਡ ਦੇ ਹੀ ਇਕ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਦਕਿ ਤੇਜ਼ਾਬ ਦੀ ਇਸ ਘਟਨਾ ਵਿਚ ਨੌਜਵਾਨ ਦੇ ਵੀ ਜ਼ਖਮੀ ਹੋਣ ਦੀ ਚਰਚਾ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ : ਭਾਜਪਾ ਆਗੂ 'ਤੇ ਕਾਤਲਾਨਾ ਹਮਲਾ, ਵਾਲ-ਵਾਲ ਬਚੀ ਜਾਨ

ਜਾਣਕਾਰੀ ਮੁਤਾਬਕ ਧੂਰੀ-ਸੰਗਰੂਰ ਰੋਡ 'ਤੇ ਸਥਿਤ ਇਕ ਪਿੰਡ ਦੀ ਕੁੜੀ ਵਲੋਂ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਗਿਆ ਹੈ ਕਿ ਉਸ ਦੇ ਪਿੰਡ ਦਾ ਹੀ ਰਵੀ ਸਿੰਘ ਨਾਮੀ ਨੌਜਵਾਨ ਉਸ ਨੂੰ ਮਾੜੀ ਨਿਗਾਹ ਨਾਲ ਦੇਖਦਾ ਸੀ। ਲੰਘੀ 24 ਸਤੰਬਰ ਦੀ ਰਾਤ ਨੂੰ ਜਦ ਉਹ ਗਲੀ 'ਚੋਂ ਲੰਘ ਰਹੀ ਸੀ, ਤਾਂ ਉਸ ਨੌਜਵਾਨ ਨੇ ਉਸ 'ਤੇ ਤੇਜ਼ਾਬ ਪਾ ਦਿੱਤਾ ਅਤੇ ਤੇਜ਼ਾਬ ਪੈਣ ਕਾਰਨ ਉਸ ਦੇ ਮੂੰਹ ਸਮੇਤ ਸਰੀਰ ਦਾ ਕਾਫੀ ਹਿੱਸਾ ਸੜ ਗਿਆ।ਜਦਕਿ ਦੂਜੇ ਪਾਸੇ ਮੁਲਜਮ ਦੱਸੇ ਜਾ ਰਹੇ ਨੌਜਵਾਨ ਦੇ ਸਰੀਰ 'ਤੇ ਵੀ ਤੇਜ਼ਾਬ ਪੈ ਜਾਣ ਕਾਰਨ ਉਸ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਧੂਰੀ ਦੇ ਤਫਤੀਸ਼ੀ ਅਧਿਕਾਰੀ ਸੁਖਚੈਨ ਸਿੰਘ ਨੇ ਦੱਸਿਆ ਕਿ ਪੀੜਤ ਕੁੜੀ ਦੇ ਬਿਆਨ ਦੇ ਆਧਾਰ 'ਤੇ ਰਵੀ ਸਿੰਘ ਦੇ ਖਿਲਾਫ ਤੇਜ਼ਾਬ ਪਾਉਣ ਦੇ ਮਾਮਲੇ 'ਚ ਵੱਖ-ਵੱਖ ਧਾਰਾਵਾਂ ਹੇਠ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਫ਼ੌਜੀ ਨੌਜਵਾਨ ਜਸਵੰਤ ਸਿੰਘ ਚੀਨ ਸਰਹੱਦ 'ਤੇ ਸ਼ਹੀਦ, ਪਿੰਡ ਦੀ ਸੋਗ ਦੀ ਲਹਿਰ


author

Shyna

Content Editor

Related News