ਪੰਚਾਇਤੀ ਜਗ੍ਹਾ 'ਤੇ ਕਬਜ਼ਾ ਕਰਨ ਦਾ ਦੋਸ਼

09/24/2017 10:44:13 AM

ਸਾਦਿਕ (ਪਰਮਜੀਤ)-ਇਥੋ ਥੋੜੀ ਦੂਰ ਪਿੰਡ ਰੁਪਈਆਂਵਾਲਾ ਦੀ ਸਰਪੰਚ ਚਰਨਜੀਤ ਕੌਰ ਨੇ ਐੱਸ.ਐੱਸ.ਪੀ ਫਰੀਦਕੋਟ ਨੂੰ ਦਰਖਾਸਤ ਦੇ ਕੇ ਦੋਸ਼ ਲਗਾਏ ਹਨ ਕਿ ਪਿੰਡ ਦੇ ਕੁਝ ਲੋਕਾਂ ਨੇ ਪਿੰਡ 'ਚ ਬਣੀ ਧਰਮਸ਼ਾਲਾ, ਜਿਸ ਦੀ ਚਾਰਦੀਵਾਰੀ ਸਰਕਾਰੀ ਗ੍ਰਾਂਟ ਨਾਲ ਤਿਆਕ ਕੀਤੀ ਹੋਈ ਹੈ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੇ ਕਹਿਣ 'ਤੇ ਵੀ ਕੋਈ ਅਮਲ ਨਹੀਂ ਹੋ ਰਿਹਾ। ਇਸ ਮਾਮਲੇ ਦਾ ਮਾਨਯੋਗ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ। ਉਨਾਂ ਦੱਸਿਆ ਕਿ 18 ਸਤੰਬਰ ਨੂੰ ਪਿੰਡ ਦੇ ਹੀ ਬਲਰਾਜ ਸਿੰਘ ਨੇ ਇਤਲਾਹ ਦਿੱਤੀ ਕਿ ਕੁਝ ਲੋਕ ਧਰਮਸ਼ਾਲਾ ਦੀ ਕੰਧ ਨੂੰ ਤੋੜ ਕੇ ਧਰਮਸ਼ਾਲਾ ਦੀ ਜਗਾ ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦ ਉਨ੍ਹਾਂ ਨੂੰ ਜਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਕਿਹਾ ਕਿ ਅਸੀਂ ਅਦਾਲਤ ਦੇ ਹੁਕਮਾਂ ਦੀ ਪ੍ਰਵਾਨ ਨਹੀਂ ਕਰਦੇ ਅਸੀਂ ਕਬਜ਼ਾ ਕਰਕੇ ਹੀ ਰਹਾਂਗੇ। ਉਨ੍ਹਾਂ ਮੰਗ ਕੀਤੀ ਕਿ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਕੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ। 
ਕੀ ਕਹਿੰਦੀ ਹੈ ਪੁਲਸ
ਇਸ ਸਬੰਧੀ ਜਦ ਸਾਦਿਕ ਥਾਣੇ ਦੇ ਏ.ਐੱਸ.ਆਈ ਹਰਇੰਦਰ ਸਿੰਘ ਸੰਧੂ ਨਾਲ ਗਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਸਾਨੂੰ ਦਰਖਾਸਤ ਮਿਲ ਗਈ ਹੈ ਪਰ ਬਾਬਾ ਫਰੀਦ ਦਾ ਮੇਲਾ ਚਲਦਾ ਹੋਣ ਕਾਰਨ ਇਧਰ ਡਿਊਟੀਆਂ ਲੱਗੀਆਂ ਹੋਈਆਂ ਹਨ। ਅਸੀਂ ਮੌਕਾ ਦੇਖ ਲਿਆ ਹੈ ਤੇ ਕੇਸ ਦੀ ਤਫਤੀਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।


Related News