ਅੰਮ੍ਰਿਤਸਰੀ ਫੈਸ਼ਨ ਦੀ ਦੁਨੀਆ ’ਚ ਨਿਓਨ ਰੰਗਾਂ ਨੇ ਕੀਤਾ ਕਬਜ਼ਾ

05/31/2024 11:06:08 AM

ਅੰਮ੍ਰਿਤਸਰ (ਕਵਿਸ਼ਾ)- ਅੰਮ੍ਰਿਤਸਰ ਦੀਆਂ ਔਰਤਾਂ ਫੈਸ਼ਨ ਨੂੰ ਲੈ ਕੇ ਹਮੇਸ਼ਾ ਹੀ ਬਹੁਤ ਸੁਚੇਤ ਰਹਿੰਦੀਆਂ ਹਨ ਅਤੇ ਸਮੇਂ-ਸਮੇਂ ’ਤੇ ਆਪਣੀ ਅਲਮਾਰੀ ਵਿਚ ਕਾਫੀ ਬਦਲਾਅ ਕਰਦੀਆਂ ਰਹਿੰਦੀਆਂ ਹਨ ਤਾਂ ਕਿ ਉਨ੍ਹਾਂ ਦੀ ਅਲਮਾਰੀ ਹਮੇਸ਼ਾ ਤਰੋਤਾਜ਼ਾ ਰਹੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਲੁੱਕ ਵਿਚ ਵੀ ਬਦਲਾਅ ਦੇਖਣ ਨੂੰ ਮਿਲਦਾ ਹੈ। ਅੰਮ੍ਰਿਤਸਰ ਦੇ ਇਕ ਖਾਸ ਫੈਸ਼ਨ ਨੂੰ ਉਜਾਗਰ ਕਰਨ ਵਿੱਚ ਇਹ ਬਹੁਤ ਸਹਾਈ ਸਿੱਧ ਹੁੰਦਾ ਹੈ, ਕਿਉਂਕਿ ਇੱਥੋਂ ਦੀਆਂ ਔਰਤਾਂ ਫੈਸ਼ਨ ਦੇ ਸਬੰਧ ਵਿਚ ਬਹੁਤ ਰੁਚੀ ਦਿਖਾਉਂਦੀਆਂ ਹਨ, ਇਸੇ ਕਰ ਕੇ ਅੰਮ੍ਰਿਤਸਰ ਦਾ ਫੈਸ਼ਨ ਹਮੇਸ਼ਾ ਹੀ ਹਰ ਕਿਸੇ ਨਾਲੋਂ ਵਿਲੱਖਣ ਅਤੇ ਵੱਖਰਾ ਰਹਿੰਦਾ ਹੈ, ਜੇਕਰ ਅੱਜ ਕੱਲ ਦੀ ਗੱਲ ਕਰੀਏ ਤਾਂ ਭਾਵੇਂ ਗਰਮੀ ਸਿਖਰਾਂ ’ਤੇ ਹੈ, ਫਿਰ ਵੀ ਅੰਮ੍ਰਿਤਸਰ ਦੀਆਂ ਔਰਤਾਂ ਅੱਜ ਕੱਲ ਰੰਗਾਂ ਨੂੰ ਲੈ ਕੇ ਬਹੁਤ ਜ਼ਿਆਦਾ ਚਾਹਵਾਨ ਹੁੰਦੀਆ ਹਨ, ਜਿਸ ਕਾਰਨ ਉਹ ਆਪਣੀ ਅਲਮਾਰੀ ਵਿਚ ਨਵੇਂ ਰੰਗਾਂ ਨੂੰ ਸ਼ਾਮਲ ਕਰ ਰਹੀਆਂ ਹਨ। ਔਰਤਾਂ ਨਿਓਨ ਰੰਗਾਂ ਨੂੰ ਬਹੁਤ ਪਸੰਦ ਕਰਦੀਆਂ ਨਜ਼ਰ ਆ ਰਹੀਆਂ ਹਨ, ਜਿਸ ਵਿਚ ਉਹ ਨਿਓਨ ਰੰਗਾਂ ਵਿਚ ਸੰਤਰੀ, ਗੁਲਾਬੀ, ਮੈਜੈਂਟਾ, ਪੀਲਾ, ਹਰਾ, ਨੀਲਾ ਆਦਿ ਵੱਖ-ਵੱਖ ਰੰਗਾਂ ਦੇ ਨਿਓਨ ਟੌਂਸ ਪਹਿਨਦੀਆਂ ਨਜ਼ਰ ਆ ਰਹੀਆਂ ਹਨ ਜੋ ਅੱਜ ਕੱਲ ਕਾਫੀ ਜ਼ਿਆਦਾ ਪ੍ਰਚਲਿਤ ਹੋ ਰਿਹਾ ਹੈ ਅਤੇ ਆਪਣੇ ਆਪ ਵਿੱਚ ਬਹੁਤ ਆਕਰਸ਼ਿਕ ਟੋਨ ਹੈ ਅਤੇ ਫਿਰ ਜਦੋਂ ਇਸ ਵਿੱਚ ਨਿਓਨ ਟੱਚ ਆਉਂਦਾ ਹੈ ਤਾਂ ਇਹ ਹੋਰ ਵੀ ਆਕਰਸ਼ਿਕ ਲੱਗਣ ਲੱਗ ਪੈਂਦਾ ਹੈ। ਜਗ ਬਾਣੀ ਦੀ ਟੀਮ ਨੇ ਵੱਖ-ਵੱਖ ਪ੍ਰੋਗਰਾਮਾਂ ਵਿਚ ਪੁੱਜ ਅੰਮ੍ਰਿਤਸਰੀ ਔਰਤਾਂ ਦੇ ਨਿਓਨ ਟੋਂਨ ਦੇ ਆਊਟਫਿਟ ਪਹਿਨੇ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆਂ।


Aarti dhillon

Content Editor

Related News