ਟਾਂਡਾ ਵਿਖੇ ਥਾਣੇ 'ਚ ਮੁਲਜ਼ਮ ਨੇ ਲਿਆ ਫਾਹਾ, ਪੁਲਸ ਨੂੰ ਪਈਆਂ ਭਾਜੜਾਂ

Saturday, Feb 19, 2022 - 02:08 PM (IST)

ਟਾਂਡਾ ਵਿਖੇ ਥਾਣੇ 'ਚ ਮੁਲਜ਼ਮ ਨੇ ਲਿਆ ਫਾਹਾ, ਪੁਲਸ ਨੂੰ ਪਈਆਂ ਭਾਜੜਾਂ

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ)- ਥਾਣਾ ਟਾਂਡਾ ਵਿੱਚ ਬੀਤੀ ਦੇਰ ਸ਼ਾਮ ਚੋਰੀ ਦੇ ਮਾਮਲੇ ਵਿੱਚ ਨਾਮਜਦ ਮੁਲਜ਼ਮ ਨੇ ਤਫ਼ਤੀਸ਼ ਵਾਲੇ ਕਮਰੇ ਵਿੱਚ ਰੋਸ਼ਨਦਾਨ ਨਾਲ ਬੈਲਟ ਬੰਨ੍ਹ ਕੇ ਫਾਹਾ ਲੈ ਖ਼ੁਦਕਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਕੇਸ਼ ਕੁਮਾਰ ਉਰਫ਼ ਜਲੇਬੀ ਪੁੱਤਰ ਰਾਮ ਚੰਦ ਵਾਸੀ ਮੁਹੱਲਾ ਕੈਂਥਾ (ਦਸੂਹਾ) ਦੇ ਰੂਪ ਵਿੱਚ ਹੋਈ ਹੈ, ਜਿਸ ਨੂੰ ਬੀਤੀ ਦੁਪਹਿਰ ਹੀ ਪੁਲਸ ਟੀਮ ਕਾਬੂ ਕਰਕੇ ਥਾਣਾ ਟਾਂਡਾ ਲਿਆਈ ਸੀ।

ਇਸ ਘਟਨਾ ਤੋਂ ਬਾਅਦ ਡੀ. ਐੱਸ. ਪੀ. ਟਾਂਡਾ ਰਾਜ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਅਣਗਹਿਲੀ ਕਰਨ ਵਾਲੇ ਪੁਲਸ ਕਰਮਚਾਰੀਆਂ ਸੀਨੀਅਰ ਕਾਂਸਟੇਬਲ ਪੁਨੀਤ ਕੁਮਾਰ, ਕਾਂਸਟੇਬਲ ਅਮ੍ਰਿਤਪਾਲ, ਮੁੱਖ ਸਿਪਾਹੀ ਸੁਰੇਸ਼ ਕੁਮਾਰ ਅਤੇ ਹੋਮਗਾਰਡ ਕਿਰਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।  ਇਸ ਘਟਨਾ ਤੋਂ ਬਾਅਦ ਹਿਰਾਸਤ ਵਿੱਚ ਮੌਤ ਹੋਣ ਦੇ ਮਾਮਲੇ ਕਾਰਨ ਡੀ. ਸੀ. ਹੁਸ਼ਿਆਰਪੁਰ ਨੂੰ ਜੁਡੀਸ਼ੀਅਲ ਇਨਕੁਆਰੀ ਅਧੀਨ ਦੇਰ ਰਾਤ ਮਾਣਯੋਗ ਜੱਜ ਵਰਿੰਦਰ ਕੁਮਾਰ ਨੇ ਥਾਣਾ ਟਾਂਡਾ ਪਹੁੰਚ ਕੇ ਮੌਕੇ ਦਾ ਜਾਇਜਾ ਲੈਂਦੇ ਹੋਏ ਮੁਲਾਜ਼ਮਾਂ ਦੇ ਬਿਆਨ ਲੈਂਦੇ ਹੋਏ ਜਾਂਚ ਕੀਤੀ।  

ਇਹ ਵੀ ਪੜ੍ਹੋ:  ਰਣਦੀਪ ਸੁਰਜੇਵਾਲਾ ਦਾ ਵੱਡਾ ਬਿਆਨ, ਪੰਜਾਬ ਚੋਣਾਂ ’ਚ ‘ਆਪ’ ਤੇ ਭਾਜਪਾ ਦੀ ਮਿਲੀਭੁਗਤ ਦਾ ਪਰਦਾਫਾਸ਼ ਹੋਇਆ

ਇਸ ਦੌਰਾਨ ਡੀ. ਐੱਸ. ਪੀ. ਨੇ ਦਰਜ ਹੋਏ ਮਾਮਲੇ ਵਿੱਚ ਦੱਸਿਆ ਕਿ ਪੁਲਸ ਕਰਮਚਾਰੀਆਂ ਪੁਨੀਤ ਅਤੇ ਅਮ੍ਰਿਤਪਾਲ ਨੇ ਪੁਲਸ ਅਧਿਕਾਰੀ ਨੂੰ ਸੂਚਨਾ ਦਿੱਤੀ ਰਕੇਸ਼ ਕੁਮਾਰ ਨੂੰ ਥਾਣੇ ਦੇ ਪਿਛਲੇ ਪਾਸਿਓਂ ਰੇਲਵੇ ਲਾਈਨਾਂ ਤੋਂ ਕਾਬੂ ਕੀਤਾ ਹੈ, ਜੋ ਨਸ਼ੇ ਕਰਨ ਅਤੇ ਚੋਰੀਆਂ ਕਰਨ ਦਾ ਆਦਿ ਹੈ। 15 ਫਰਵਰੀ ਨੂੰ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਸੀ ਕਿ ਰਕੇਸ਼ ਕੁਮਾਰ ਵੀ ਉਨ੍ਹਾਂ ਨਾਲ ਮੋਟਰਸਾਈਕਲ ਚੋਰੀ ਕਰਦਾ ਹੈ। ਇਸ ਮਾਮਲੇ ਵਿੱਚ ਲੁੜੀਂਦਾ ਹੋਣ ਕਾਰਨ ਜਦੋਂ ਉਨ੍ਹਾਂ ਨੇ ਉਸ ਨੂੰ ਜਿਸ ਵੇਲੇ ਕਾਬੂ ਕੀਤਾ ਤਾਂ ਨਸ਼ੇ ਵਿੱਚ ਹੋਣ ਕਾਰਨ ਜਵਾਬ ਨਹੀਂ ਦੇ ਰਿਹਾ ਸੀ। ਟੀਮ ਨੇ ਪੁੱਛਗਿੱਛ ਲਈ ਉਸ ਦਾ ਨਸ਼ਾ ਉਤਰਨ ਦੀ ਉਡੀਕ ਵਿੱਚ ਉਸ ਨੂੰ ਹਵਾਲਾਤ ਨਾਲ ਲੱਗ ਦੇ ਤਫ਼ਤੀਸ਼ੀ ਰੂਮ ਵਿੱਚ ਬੈਠਾ ਦਿੱਤਾ, ਜਿਸ ਤੋਂ ਬਾਅਦ ਦੋਵੇਂ ਕਰਮਚਾਰੀ ਮਾਮਲੇ ਦੇ ਜਾਂਚ ਅਧਿਕਾਰੀ ਸੰਤਰੀ ਅਤੇ ਥਾਣਾ ਮੁਖੀ ਨੂੰ ਜਾਣੂ ਕਰਵਾ ਆਪਣੀ ਡਿਊਟੀ 'ਤੇ ਚਲੇ ਗਏ। ਬਾਅਦ ਵਿੱਚ ਪਤਾ ਲੱਗਾ ਕਿ 7 ਵਜੇ ਦੇ ਕਰੀਬ ਰਾਕੇਸ਼ ਨੇ ਫਾਹਾ ਲੈ ਕੇ ਖ਼ੁਦਕਸ਼ੀ ਕਰ ਲਈ ਸੀ। 

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ 'ਆਪ' 'ਤੇ ਵੱਡਾ ਹਮਲਾ, ਕਿਹਾ-ਕੇਜਰੀਵਾਲ ਹਿੰਦੂ ਨੂੰ ਡਰਿਆ ਤੇ ਸਹਿਮਿਆ ਹੋਇਆ ਨਾ ਸਮਝਣ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News