ਨਸ਼ੇ ਵਾਲੇ ਕੈਪਸੂਲਾਂ ਤੇ ਗੋਲੀਆਂ ਸਮੇਤ ਦੋਸ਼ੀ ਗ੍ਰਿਫ਼ਤਾਰ

04/26/2018 2:38:15 AM

ਗੁਰਦਾਸਪੁਰ,   (ਵਿਨੋਦ)–  ਸੀ. ਆਈ. ਏ. ਸਟਾਫ ਗੁਰਦਾਸਪੁਰ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਵੱਡੀ ਮਾਤਰਾ 'ਚ ਨਸ਼ਾ ਪੂਰਤੀ ਲਈ ਕੰਮ ਆਉਣ ਵਾਲੇ ਕੈਪਸੂਲ ਤੇ ਗੋਲੀਆਂ ਬਰਾਮਦ ਕੀਤੀਆਂ ਹਨ।
ਇਸ ਸਬੰਧੀ ਸੀ. ਆਈ. ਏ. ਸਟਾਫ ਗੁਰਦਾਸਪੁਰ ਦੇ ਇੰਚਾਰਜ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਸਾਨੂੰ ਕਿਸੇ ਮੁਖਬਰ ਨੇ ਸੂਚਿਤ ਕੀਤਾ ਸੀ ਕਿ ਇਕ ਵਿਅਕਤੀ ਨਿਹਾਲ ਉਰਫ ਰੁਫਲ ਪੁੱਤਰ ਤਰਲੋਕ ਚੰਦ ਨਿਵਾਸੀ ਪਿੰਡ ਪਨਿਆੜ ਇਲਾਕੇ ਵਿਚ ਨੌਜਵਾਨਾਂ ਨੂੰ ਨਸ਼ਾ ਪੂਰਤੀ ਲਈ ਕੈਪਸੂਲ ਤੇ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਅੱਜ ਵੀ ਉਹ ਸਾਮਾਨ ਲੈ ਕੇ ਇਲਾਕੇ ਵਿਚ ਵੇਚਣ ਲਈ ਆ ਰਿਹਾ ਹੈ। 
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ 'ਤੇ ਸਹਾਇਕ ਸਬ-ਇੰਸਪੈਕਟਰ ਪ੍ਰਦੀਪ ਕੁਮਾਰ ਨੇ ਪੁਲਸ ਪਾਰਟੀ ਨਾਲ ਗੁਰਦਾਸਪੁਰ-ਪਨਿਆੜ ਸੜਕ 'ਤੇ ਮੰਦਰ ਦੇ ਕੋਲ ਨਾਕਾ ਲਾ ਰੱਖਿਆ ਸੀ ਕਿ ਪਨਿਆੜ ਵੱਲੋਂ ਇਕ ਨੌਜਵਾਨ ਸਕੂਟਰੀ 'ਤੇ ਆਉਂਦਾ ਦਿਖਾਈ ਦੇਣ 'ਤੇ ਜਦੋਂ ਉਸ ਨੂੰ ਰੁਕਣ ਲਈ ਕਿਹਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪਾਰਟੀ ਨੇ ਉਸ 'ਤੇ ਕਾਬੂ ਪਾ ਕੇ ਜਦੋਂ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਸ ਪਾਸੋਂ ਨਸ਼ੇ ਵਾਲੇ 360 ਕੈਪਸੂਲ ਅਤੇ ਗੋਲੀਆਂ 150 ਬਰਾਮਦ ਹੋਈਆਂ। ਦੋਸ਼ੀ ਨੇ ਆਪਣੀ ਪਛਾਣ ਨਿਹਾਲ ਉਰਫ਼ ਰੁਫਲ ਪੁੱਤਰ ਤਰਲੋਕ ਚੰਦ ਨਿਵਾਸੀ ਪਨਿਆੜ ਦੱਸੀ। ਦੋਸ਼ੀ ਵਿਰੁੱਧ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਵਿਚ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ।


Related News