ਨਸ਼ੇ ਦਾ ਆਦੀ ਹੋਣ ਦੇ ਬਾਵਜੂਦ ਹਥਿਆਰ ਰੱਖਣ ਦੇ ਮਾਮਲੇ 'ਚ ਅਮਰੀਕੀ ਰਾਸ਼ਟਰਪਤੀ ਦਾ ਪੁੱਤਰ ਦੋਸ਼ੀ ਕਰਾਰ
Tuesday, Jun 11, 2024 - 09:23 PM (IST)
 
            
            ਇੰਟਰਨੈਸ਼ਨਲ ਡੈਸਕ- ਇੱਕ ਜਿਊਰੀ ਵੱਲੋਂ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਨੂੰ ਡੇਲਾਵੇਅਰ ਵਿੱਚ ਬੰਦੂਕ ਟ੍ਰਾਇਲ ਦੇ ਮਾਮਲੇ 'ਚ ਤਿੰਨੋਂ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ।
ਉਸ ਨੂੰ ਕਰੈਕ ਕੋਕੀਨ ਦੀ ਸਮੱਸਿਆ ਸੀ ਤੇ ਵਕੀਲਾਂ ਨੇ ਕਿਹਾ ਸੀ ਕਿ ਉਸ ਨੇ ਅਕਤੂਬਰ 2018 ਵਿੱਚ ਕੋਲਟ ਕੋਬਰਾ ਰਿਵਾਲਵਰ ਖਰੀਦਣ ਵੇਲੇ ਫਾਰਮਾਂ 'ਤੇ ਝੂਠ ਬੋਲਿਆ ਸੀ ਕਿ ਉਹ ਨਸ਼ੀਲੇ ਪਦਾਰਥਾਂ ਦਾ ਦਾ ਸੇਵਨ ਨਹੀਂ ਕਰਦਾ। ਹੰਟਰ ਬਾਈਡਨ ਨੇ ਉਸ ਸਮੇਂ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਸੀ। ਜਿਸ ਵਿੱਚ ਇੱਕ ਰਿਵਾਲਵਰ ਲਈ ਸਰਕਾਰੀ ਸਕ੍ਰੀਨਿੰਗ ਦਸਤਾਵੇਜ਼ਾਂ ਨੂੰ ਭਰਨ ਅਤੇ 11 ਦਿਨਾਂ ਲਈ ਗੈਰ-ਕਾਨੂੰਨੀ ਤੌਰ 'ਤੇ ਹਥਿਆਰ ਰੱਖਣ ਦੌਰਾਨ ਉਸਦੀ ਨਸ਼ਾਖੋਰੀ ਬਾਰੇ ਝੂਠ ਬੋਲਣਾ ਸ਼ਾਮਲ ਹੈ।
ਇਹ ਵੀ ਪੜ੍ਹੋ- ਝੋਨੇ ਦੀ ਬੀਜਾਈ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ -CM ਮਾਨ
ਜਿਊਰੀ ਨੇ ਕਰੀਬ ਤਿੰਨ ਘੰਟੇ ਵਿਚਾਰ ਕਰਨ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ। ਉਸ ਦੇ ਅਟਾਰਨੀ ਅਬੇ ਲਵੇਲ ਨੇ ਜੱਜਾਂ ਨੂੰ ਦੱਸਿਆ ਕਿ ਉਸ ਦਾ ਮੁਵੱਕਿਲ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਕਿਉਂਕਿ ਜਦੋਂ ਉਸ ਨੇ ਬੰਦੂਕ ਖਰੀਦੀ ਸੀ ਤਾਂ ਉਹ ਆਪਣੇ ਆਪ ਨੂੰ ਨਸ਼ੇੜੀ ਨਹੀਂ ਸਮਝਦਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            