ਬੇਅਦਬੀ ਦੇ ਤਿੰਨੇ ਮਾਮਲਿਆਂ ਦੇ ਭਗੌੜੇ ਮੁਲਜ਼ਮਾਂ ’ਤੇ ਅਦਾਲਤ ਦੇ ਹੁਕਮਾਂ ਅਨੁਸਾਰ ਵੱਖਰੇ ਮੁਕੱਦਮੇ ਦਰਜ
Thursday, Sep 23, 2021 - 02:13 PM (IST)
ਫ਼ਰੀਦਕੋਟ (ਰਾਜਨ): ਬੇਅਦਬੀ 2015 ਦੇ ਤਿੰਨਾਂ ਮਾਮਲਿਆਂ ਵਿੱਚ ਨਾਮਜ਼ਦ ਡੇਰਾ ਸੱਚਾ ਸੌਚਾ ਸਿਰਸਾ ਦੀ ਕੌਮੀ ਕਮੇਟੀ ਦੇ 3 ਮੈਂਬਰਾਂ ਨੂੰ ਭਗੌੜੇ ਐਲਾਨੇ ਜਾਣ ’ਤੇ ਥਾਣਾ ਬਾਜਾਖਾਨਾ ਵਿਖੇ ਇਨ੍ਹਾਂ ਖ਼ਿਲਾਫ਼ ਵੱਖਰੇ ਮੁਕੱਦਮੇ ਦਰਜ ਕਰ ਲਏ ਗਏ ਹਨ। ਮਾਨਯੋਗ ਅਦਾਲਤ ਜੇ.ਐੱਮ.ਆਈ.ਸੀ. ਤਰਜਨੀ ਵੱਲੋਂ ਜਾਰੀ ਹੁਕਮ ਨੰਬਰ 207 ਅਤੇ 208 ਮਿਤੀ 21 ਸਤੰਬਰ 2021 ਦੀ ਪਾਲਣਾ ਕਰਦਿਆਂ ਮੁਲਜ਼ਮਾਂ ਹਰਸ਼ ਧੂਰੀ ਪੁੱਤਰ ਅਸ਼ੋਕ ਕੁਮਾਰ ਵਾਸੀ ਧੂਰੀ ਜ਼ਿਲ੍ਹਾ ਸੰਗਰੂਰ ਹਾਲ ਵਾਸੀ ਟਰੂ ਸੇਲ ਕਲੌਨੀ ਡੇਰਾ ਸੱਚਾ ਸੌਦਾ ਬੇਗੂ ਰੋਡ ਸਿਰਸਾ, ਪਰਦੀਪ ਕਲੇਰ ਪੁੱਤਰ ਚਾਂਦੀ ਰਾਮ ਵਾਸੀ ਕਲਾਇਤ ਜ਼ਿਲ੍ਹਾ ਕੈਥਲ ਹਰਿਆਣਾ ਹਾਲ ਵਾਸੀ ਐੱਮ.ਐੱਸ.ਜੀ. ਕੰਪਲੈਕਸ ਨਿਊ ਡੇਰਾ ਸੱਚਾ ਸੌਦਾ ਸਿਰਸਾ ਅਤੇ ਸੰਦੀਪ ਬਰੇਟਾ ਪੁੱਤਰ ਓਮ ਪ੍ਰਕਾਸ਼ ਵਾਸੀ ਬਰੇਟਾ ਮੰਡੀ ਜ਼ਿਲ੍ਹਾ ਮਾਨਸਾ ਹਾਲ ਵਾਸੀ ਸ਼ਾਹ ਸਤਨਾਮ ਨਗਰ ਪੁਰਾਣਾ ਡੇਰਾ ਸੱਚਾ ਸੌਦਾ ਸਿਰਸਾ ਨੂੰ ਕ੍ਰਮਵਾਰ ਮੁੱਕਦਮਾ ਨੰਬਰ 128 ਮਿਤੀ 12 ਅਕਤੂਬਰ 2015 ਥਾਣਾ ਬਾਜਾਖਾਨਾ ਅਧੀਨ ਧਾਰਾ 295/295ਏ/153ਏ/201/120 ਬੀ ਆਈ.ਪੀ.ਸੀ. ਵਿੱਚ ਭਗੌੜੇ ਐਲਾਨੇ ਜਾਣ ਦੀ ਸੂਰਤ ਵਿੱਚ ਮੁਕੱਦਮਾ ਨੰਬਰ 87 ਮਿਤੀ 22 ਸਤੰਬਰ 2021 ਅਧੀਨ ਧਾਰਾ 174ਏ ਆਈ.ਪੀ.ਸੀ. ਤਹਿਤ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਕਾਂਗਰਸ ’ਚ ਹਾਲੇ ਵੀ ਪੱਕੇਗੀ ਕੁਝ ਵੱਖਰੀ ਖਿਚੜੀ, ਰਾਹੁਲ-ਪ੍ਰਿਯੰਕਾ ਨਾਲ ਜਾਖੜ ਦਿੱਲੀ ਹੋਏ ਰਵਾਨਾ
ਇਸੇ ਹੀ ਅਦਾਲਤ ਵੱਲੋਂ ਜਾਰੀ ਦੂਸਰੇ ਹੁਕਮ ਅਨੁਸਾਰ ਉਕਤ ਤਿੰਨੇ ਹੀ ਮੁਲਜ਼ਮਾਂ ਨੂੰ ਮੁਕੱਦਮਾ ਨੰਬਰ 117 ਮਿਤੀ 25 ਸਤੰਬਰ 2015 ਅਧੀਨ ਧਾਰਾ 295ਏ/506/120ਬੀ ਆਈ.ਪੀ.ਸੀ. ਥਾਣਾ ਬਾਜਾਖਾਨਾ ਵਿੱਚ ਵੀ ਭਗੌੜੇ ਐਲਾਨੇ ਜਾਣ ’ਤੇ ਮੁਕੱਦਮਾ ਨੰਬਰ 88 ਮਿਤੀ 22 ਸਤੰਬਰ 2015 ਅਧੀਨ ਧਾਰਾ 174ਏ ਆਈ.ਪੀ.ਸੀ. ਤਹਿਤ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਲੰਬੀ ’ਚ ਸ਼ੁਰੂ ਕੀਤੀਆਂ ਸਿਆਸੀ ਸਰਗਰਮੀਆਂ
ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਸਿਰਸਾ ਦੀ ਕੌਮੀ ਕਮੇਟੀ ਮੈਂਬਰ ਉਕਤ ਤਿੰਨੇ ਮੁਲਜ਼ਮ ਬੇਅਦਬੀ ਦੇ ਤਿੰਨੇ ਮਾਮਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਚੋਰੀ ਕਰਨ ਦੀ ਸਾਜਿਸ਼ ਰਚਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰਣ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਇਤਿਹਾਸ ਲਿਖ਼ਤ ਬੋਰਡ ’ਤੇ ਇਤਰਾਜਯੋਗ ਸ਼ਬਦਾਵਲੀ ਵਾਲਾ ਪੋਸਟਰ ਲਗਾਉਣ ਵਿੱਚ ਨਾਮਜ਼ਦ ਹਨ ਅਤੇ ਇਨ੍ਹਾਂ ਤਿੰਨਾਂ ’ਤੇ ਦਰਜ ਤੀਸਰਾ ਮੁਕੱਦਮਾ ਨੰਬਰ 63 ਮਿਤੀ 2 ਜੂਨ 2015 ਥਾਣਾ ਬਾਜਾਖਾਨਾ ਜਿਸ ਵਿੱਚ ਡੇਰਾ ਸਿਰਸਾ ਮੁਖੀ ਵੀ ਨਾਮਜ਼ਦ ਕੀਤਾ ਗਿਆ ਹੈ ਵਿੱਚ ਇਨ੍ਹਾਂ ਤਿੰਨਾਂ ਨੂੰ ਪਹਿਲਾਂ ਹੀ ਮਾਨਯੋਗ ਉਕਤ ਆਦਲਤ ਵੱਲੋਂ ਭਗੌੜੇ ਐਲਾਨੇ ਜਾਣ ਦੀ ਸੂਰਤ ਵਿੱਚ ਮੁਕੱਦਮਾ ਨੰਬਰ 26 ਮਿਤੀ 3 ਮਾਰਚ 2021 ਨੂੰ ਦਰਜ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਕੈਪਟਨ ਖੇਮੇ ਨੂੰ ਝਟਕਾ, ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਦਲਿਆ