ਭਿਆਨਕ ਹਾਦਸੇ ’ਚ 28 ਸਾਲਾ ਨੌਜਵਾਨ ਦੀ ਮੌਤ, ਕਾਰ ਦੀ ਛੱਤ ਦੇ ਨਾਲ 10 ਫੁੱਟ ਦੂਰ ਜਾ ਡਿੱਗੀ ਖੋਪੜੀ

Saturday, Jul 22, 2023 - 06:32 PM (IST)

ਭਿਆਨਕ ਹਾਦਸੇ ’ਚ 28 ਸਾਲਾ ਨੌਜਵਾਨ ਦੀ ਮੌਤ, ਕਾਰ ਦੀ ਛੱਤ ਦੇ ਨਾਲ 10 ਫੁੱਟ ਦੂਰ ਜਾ ਡਿੱਗੀ ਖੋਪੜੀ

ਸਮਰਾਲਾ (ਗਰਗ) : ਦੇਰ ਰਾਤ ਸਮਰਾਲਾ ਨੇੜੇ ਪਿੰਡ ਪਾਲਮਾਜਰਾ ਵਿਖੇ ਸਰਹਿੰਦ ਨਹਿਰ ਦੇ ਰਾਹ ’ਤੇ ਵਾਪਰੇ ਇਕ ਭਿਆਨਕ ਕਾਰ ਸੜਕ ਹਾਦਸੇ ਦੌਰਾਨ ਪਿੰਡ ਮੁਸ਼ਕਾਬਾਦ ਦੇ 28 ਸਾਲਾ ਨੌਜਵਾਨ ਗੁਰਿੰਦਰ ਸਿੰਘ ਦੀ ਦਰਦਨਾਕ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੀ ਛੱਤ ਦੇ ਨਾਲ-ਨਾਲ ਨੌਜਵਾਨ ਦੀ ਖੋਪੜੀ 10 ਫੁੱਟ ਦੂਰ ਜਾ ਡਿੱਗੀ। ਮ੍ਰਿਤਕ ਗੁਰਿੰਦਰ ਸਿੰਘ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ 2 ਸਾਲ ਦੀ ਇਕ ਮਾਸੂਮ ਬੇਟੀ ਹੈ, ਜੋ ਇਸ ਵੇਲੇ ਆਪਣੇ ਪਿਤਾ ਨੂੰ ਗਵਾ ਚੁੱਕੀ ਹੈ। ਹਾਦਸੇ ਵੇਲੇ ਗੁਰਿੰਦਰ ਸਿੰਘ ਰਾਤ ਕਰੀਬ ਸਾਢੇ 9 ਵਜੇ ਦੋਰਾਹਾ ਸਾਈਡ ਤੋਂ ਨਹਿਰ ਵਾਲੇ ਰਸਤੇ ਰਾਹੀਂ ਵਾਪਸ ਆਪਣੇ ਪਿੰਡ ਮੁਸ਼ਕਾਬਾਦ ਪਰਤ ਰਿਹਾ ਸੀ ਅਤੇ ਸਮਰਾਲਾ ਨੇੜਲੇ ਪਿੰਡ ਪਾਲਮਾਜਰਾ ਵਿਖੇ ਪਹੁੰਚਦੇ ਹੀ ਇਕ ਤੇਜ਼ ਰਫ਼ਤਾਰ ਟਰੱਕ ਨੇ ਉਸ ਦੀ ਕਾਰ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ।

ਇਹ ਵੀ ਪੜ੍ਹੋ : ਚਾਂਦਪੁਰਾ ਬੰਨ੍ਹ ਤੋੜ ਘੱਗਰ ਨੇ ਮਚਾਈ ਭਾਰੀ ਤਬਾਹੀ, ਜੇ ਨਾ ਸੁਧਰੇ ਹਾਲਾਤ ਤਾਂ ਭਿਆਨਕ ਹੋਵੇਗਾ ਅੰਜਾਮ

PunjabKesari

ਦੁਰਘਟਨਾ ਵੇਲੇ ਗੁਰਿੰਦਰ ਸਿੰਘ ਇਕੱਲਾ ਹੀ ਸੀ ਅਤੇ ਮੌਕੇ ਦੀਆਂ ਤਸਵੀਰਾਂ ਵੇਖ ਕੇ ਜਾਪਦਾ ਹੈ ਕਿ ਮ੍ਰਿਤਕ ਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੋਵੇਗੀ ਅਤੇ ਉਹ ਬਚਣ ਲਈ ਆਪਣੀ ਕਾਰ ਨੂੰ ਬਿਲਕੁਲ ਕੱਚੇ ਰਾਹ ਨਹਿਰ ਦੀ ਰੇਗਿੰਗ ਤੱਕ ਵੀ ਲੈ ਗਿਆ ਪਰ ਟੱਰਕ ਚਾਲਕ ਦੀ ਅਣਗਹਿਲੀ ਉਸ ਨੂੰ ਮੌਤ ਦੇ ਮੂਹ ਵਿਚ ਲੈ ਗਈ। ਹਾਦਸੇ ਵਿਚ ਗੁਰਿੰਦਰ ਸਿੰਘ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਵਿਚ ਕੋਹਰਾਮ ਮਚ ਗਿਆ ਅਤੇ ਉਸ ਦੀ ਪਤਨੀ ਅਤੇ ਮਾਪਿਆਂ ਸਮੇਤ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ : ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ’ਚ ਫਿਰ ਭਾਰੀ ਮੀਂਹ, ਅਗਲੇ ਦਿਨਾਂ ’ਚ ਵੀ ਵਿਗੜਨਗੇ ਹਾਲਾਤ

PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News