ਭਿਆਨਕ ਹਾਦਸੇ ਨੇ ਉਜਾੜ ਦਿੱਤਾ ਹੱਸਦਾ ਖੇਡਦਾ ਪਰਿਵਾਰ, ਮੌਤ ਦੇ ਮੂੰਹ ''ਚ ਮਾਸੂਮ ਬੱਚੇ (ਤਸਵੀਰਾਂ)

03/25/2017 5:46:53 PM

ਮੁੱਲਾਂਪੁਰ ਦਾਖਾ (ਸੰਜੀਵ) : ਬੀਤੀ ਰਾਤ ਨੇੜਲੇ ਪਿੰਡ ਜਾਂਗਪੁਰ-ਮੋਹੀ ਲਿੰਕ ਰੋਡ ''ਤੇ ਆਲੂਆਂ ਨਾਲ ਭਰੀ ਟਰੈਕਟਰ-ਟਰਾਲੀ ਦੀ ਅਲਟੋ ਕਾਰ ਨਾਲ ਟੱਕਰ ਹੋਣ ਕਰਕੇ ਦੋ ਸਕੇ ਭੈਣ-ਭਰਾ ਦੀ ਮੌਤ ਹੋ ਗਈ ਜਦਕਿ ਪਤੀ-ਪਤਨੀ ਗੰਭੀਰ ਰੂਪ ''ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ''ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਮਾਂ ਕਰਮਜੀਤ ਕੌਰ ਦੀ ਹਾਲਾਤ ਚਿੰਤਾਜਨਕ ਹੈ। ਘਟਨਾ ਤੋਂ ਬਾਅ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਜੋਧਾਂ ਦੀ ਪੁਲਸ ਨੇ ਕਾਰ ਚਾਲਕ ਰੁਪਿੰਦਰਜੀਤ ਸਿੰਘ ਦੇ ਬਿਆਨਾਂ ''ਤੇ ਟਰੈਕਟਰ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਲਿਆ।
ਏ. ਐਸ.ਆਈ ਸੁਬੇਗ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦਿੱਤੇ ਬਿਆਨਾਂ ਅਨੁਸਾਰ ਰੁਪਿੰਦਰਜੀਤ ਸਿੰਘ ਪੁੱਤਰ ਸੁਖਦਰਸ਼ਨ ਸਿੰਘ ਵਾਸੀ ਜਾਂਗਪੁਰ ਜੋ ਕਿ ਆਪਣੀ ਅਲਟੋ ਕਾਰ ''ਚ ਸਵਾਰ ਹੋ ਕੇ ਪਤਨੀ, ਬੇਟੇ ਗੁਰਮਨ ਸਿੰਘ (5 ਸਾਲ), ਬੇਟੀ ਮਨਰੀਤ ਕੌਰ (ਢਾਈ ਸਾਲ) ਨੂੰ ਰਾਏਕੋਟ ਦਵਾਈ ਦਵਾ ਕੇ ਵਾਪਸ ਆਪਣੇ ਪਿੰਡ ਆ ਰਿਹਾ ਸੀ ਜਦੋਂ ਉਹ ਪਿੰਡ ਮੋਹੀ ਪਾਰ ਨੇੜੇ ਆਏ ਤਾਂ ਸੜਕ ਕੰਢੇ ਖੜ੍ਹੀ ਬਿਨਾ ਰਿਫਲੈਕਟਰ ਲਗਾਏ ਆਲੂਆ ਨਾਲ ਭਰੀ ਟਰਕੈਟਰ-ਟਰਾਲੀ ਨਾਲ ਕਾਰ ਦੀ ਟੱਕਰ ਹੋ ਗਈ। ਜਿਸ ਦੇ ਸਿੱਟੇ ਵਜੋਂ ਬੱਚੀ ਮਨਰੀਤ ਕੌਰ ਦੀ ਮੌਕੇ ''ਤੇ ਹੀ ਮੌਤ ਹੋ ਗਈ ਜਦਕਿ ਬੇਟਾ ਗੁਰਮਨ ਸਿੰਘ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ ਅਤੇ ਪਤਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਟਰੈਕਟਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News