ਭਿਆਨਕ ਹਾਦਸੇ ’ਚ ਲਹੂ-ਲੁਹਾਨ ਹੋਏ ਨੌਜਵਾਨ ਲਈ ‘ਫਰਿਸ਼ਤਾ’ ਬਣ ਕੇ ਆਏ ਵਿਧਾਇਕ ਦੇਵਮਾਨ, ਇੰਝ ਬਚਾਈ ਜਾਨ
Monday, Feb 05, 2024 - 06:34 PM (IST)
ਨਾਭਾ (ਪੁਰੀ, ਖੁਰਾਣਾ) : ਨਾਭਾ ਦੇ ਥੂਹੀ ਰੋਡ ’ਤੇ 19 ਸਾਲਾ ਨੌਜਵਾਨ ਲਵਪ੍ਰੀਤ ਵਰਮਾ ਦੀ ਅਚਾਨਕ ਗੱਡੀ ਸਲਿੱਪ ਹੋਣ ਕਾਰਨ ਗੱਡੀ ਦਰੱਖਤ ’ਚ ਜਾ ਵੱਜੀ ਅਤੇ ਕਾਰ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਲੋਕਾਂ ਨੇ ਉਨ੍ਹਾਂ ਨੂੰ ਗੱਡੀ ’ਚੋਂ ਨਹੀਂ ਕੱਢਿਆ ਤਾਂ ਉੱਥੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦਾ ਕਾਫ਼ਲਾ ਲੰਘ ਰਿਹਾ ਸੀ, ਜੋ ਖੂਨ ਨਾਲ ਲਥਪਥ ਜ਼ਖਮੀ ਨੌਜਵਾਨ ਲਈ ‘ਫਰਿਸ਼ਤਾ’ ਬਣ ਕੇ ਆਏ। ਉਨ੍ਹਾਂ ਨੇ ਜਦੋਂ ਹਾਦਸਾ ਦੇਖਿਆ ਤਾਂ ਮੌਕੇ ’ਤੇ ਹੀ ਰੁਕ ਗਏ ਅਤੇ ਜ਼ਖਮੀ ਨੌਜਵਾਨ ਨੂੰ ਆਪਣੀ ਪਾਇਲਟ ਗੱਡੀ ’ਚ ਬਿਠਾ ਕੇ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਬਚਾਈ।
ਇਹ ਵੀ ਪੜ੍ਹੋ : ਪੰਜਾਬ ’ਚ ਮੁਫ਼ਤ ਰਾਸ਼ਨ ਸਕੀਮ ਨੂੰ ਲੈ ਕੇ ਅਹਿਮ ਖ਼ਬਰ, ਇਹ ਵੱਡਾ ਕਦਮ ਚੁੱਕਣ ਦੀ ਤਿਆਰੀ ’ਚ ਪੰਜਾਬ ਸਰਕਾਰ
ਇਸ ਦੌਰਾਨ ਵਿਧਾਇਕ ਦੇਵਮਾਨ ਨੇ ਕਿਹਾ ਕਿ ਜੇਕਰ ਕੋਈ ਸੜਕੀ ਹਾਦਸਾ ਹੋ ਜਾਂਦਾ ਹੈ ਤਾਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਲੋਕਾਂ ਨੂੰ ਮਿਲ ਕੇ ਜ਼ਖਮੀਆਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੇਤੀ ਹੀ ‘ਫਰਿਸ਼ਤਾ’ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਇਸ ਤਰ੍ਹਾਂ ਦੇ ਹਾਦਸਿਆਂ ’ਚ ਫੱਟੜ ਵਿਅਕਤੀਆਂ ਨੂੰ ਕੋਈ ਹਸਪਤਾਲ ਪਹੁੰਚਾਏਗਾ, ਉਸ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਸਰਕਾਰੀ ਹਸਪਤਾਲ ਦੇ ਡਾ. ਰੋਬਿਨ ਬਾਂਸਲ ਨੇ ਕਿਹਾ ਕਿ ਵਿਧਾਇਕ ਦੇਵਮਾਨ ਨੌਜਵਾਨ ਲਈ ਫਰਿਸ਼ਤਾ ਬਣ ਕੇ ਆਏ ਹਨ। ਜੇਕਰ ਜ਼ਖਮੀ ਨੌਜਵਾਨ ਸਮੇਂ ’ਤੇ ਹਸਪਤਾਲ ਨਾ ਪਹੁੰਚਦਾ ਤਾਂ ਉਸ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ।
ਇਹ ਵੀ ਪੜ੍ਹੋ : ਕਿਰਨ ਬੇਦੀ ਨੂੰ ਪੰਜਾਬ ਦੀ ਗਵਰਨਰ ਲਗਾਏ ਜਾਣ ਦੀ ਜਾਣੋ ਕੀ ਹੈ ਸੱਚਾਈ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8