ਪੰਜਾਬ 'ਚ ਭਿਆਨਕ ਹਾਦਸਾ! 2 ਵਿਅਕਤੀਆਂ ਦੀ ਮੌਤ, 5 ਹੋਰ ਜ਼ਖ਼ਮੀ

Monday, May 11, 2026 - 06:30 PM (IST)

ਪੰਜਾਬ 'ਚ ਭਿਆਨਕ ਹਾਦਸਾ! 2 ਵਿਅਕਤੀਆਂ ਦੀ ਮੌਤ, 5 ਹੋਰ ਜ਼ਖ਼ਮੀ

ਲਹਿਰਾਗਾਗਾ (ਗਰਗ)- ਅੱਜ ਬਾਅਦ ਦੁਪਹਿਰ ਲਹਿਰਾਗਾਗਾ - ਪਾਤੜਾਂ ਸੜਕ ਉੱਪਰ ਲਹਿਲ ਕੈਂਚੀਆਂ ਨੇੜੇ ਵਾਪਰੇ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇਕ ਤੇਜ਼ ਰਫਤਾਰ ਕਾਰ ਸੜਕ ਕਿਨਾਰੇ ਖੜੇ ਇਕ ਟਰੱਕ ਨਾਲ  ਜਾ ਟਕਰਾਈ। ਕਾਰ ਵਿਚ ਸੱਤ ਵਿਅਕਤੀ ਸਵਾਰ ਸਨ। ਮ੍ਰਿਤਕ ਵਿਅਕਤੀਆਂ ਦੀ ਪਛਾਣ ਆਕਾਸ਼ਦੀਪ ਪਸਰੀਜਾ ਪੁੱਤਰ ਸੁਰਿੰਦਰ ਪਾਲ ਵਾਸੀ ਲਹਿਰਾਗਾਗਾ ਅਤੇ ਜੱਜਵੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਹਰਿਆਊ ਖੁਰਦ ਥਾਣਾ ਪਾਤੜਾਂ ਵਜੋਂ ਹੋਈ ਹੈ। 

PunjabKesari

ਸਿਟੀ ਇੰਚਾਰਜ ਗੁਰਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜੱਜ ਵੀਰ ਸਿੰਘ ਅਤੇ ਉਸ ਦੇ ਸਾਥੀ ਲਹਿਰਾਗਾਗਾ ਦੇ ਵਾਸੀ ਹੈਪੀ ਗਰਗ ਪੁੱਤਰ ਜੀਵਨ ਲਾਲ ਨਾਲ ਪੈਸਿਆਂ ਦਾ ਲੈਣ ਦੇਣ ਕਰਨ ਲਈ ਪਾਤੜਾਂ ਰੋਡ ਵੱਲ ਜਾ ਰਹੇ ਸੀ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਇਕ ਸਾਈਡ ਖੜੇ ਟਰੱਕ ਨਾਲ ਜਾ ਟਕਰਾਈ। ਹਾਦਸੇ ਵਿਚ ਜ਼ਖ਼ਮੀ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਹਿਰਾਗਾਗਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਦੋ ਵਿਅਕਤੀਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਪੰਜ ਜ਼ਖ਼ਮੀ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਭੇਜ ਦਿੱਤਾ ਗਿਆ ਹੈ।

ਜ਼ਖ਼ਮੀ ਵਿਅਕਤੀਆਂ ਵਿਚ ਹਰਪ੍ਰੀਤ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਦਿਓਗੜ‌ ਥਾਣਾ ਪਾਤੜਾਂ, ਰਾਹੁਲ ਵਾਸੀ ਪਾਤੜਾਂ ਅਤੇ ਕਰਨਜੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਦਿਓਗੜ੍ਹ ਸ਼ਾਮਲ ਸਨ। ਸਿਟੀ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਵਿਅਕਤੀਆਂ ਦੀ ਲਾਸ਼ਾਂ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਮੂਨਕ ਵਿਖੇ ਭੇਜ ਦਿੱਤੀਆਂ ਹਨ।


author

Anmol Tagra

Content Editor

Related News