ਪੰਜਾਬ 'ਚ ਟਲਿਆ ਵੱਡਾ ਹਾਦਸਾ, 45 ਮਿੰਟ ਬੰਦ ਰਿਹਾ Main ਰੇਲਵੇ ਟਰੈਕ

Sunday, Aug 18, 2024 - 11:20 AM (IST)

ਪੰਜਾਬ 'ਚ ਟਲਿਆ ਵੱਡਾ ਹਾਦਸਾ, 45 ਮਿੰਟ ਬੰਦ ਰਿਹਾ Main ਰੇਲਵੇ ਟਰੈਕ

ਲੁਧਿਆਣਾ (ਗੌਤਮ) : ਨੈਸ਼ਨਲ ਹਾਈਵੇਅ 'ਤੇ ਐਤਵਾਰ ਨੂੰ ਤੜਕੇ ਸਵੇਰੇ ਲੁਧਿਆਣਾ-ਲਾਡੋਵਾਲ 'ਤੇ ਸਥਿਤ ਓਵਰਬ੍ਰਿਜ-4 'ਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਜਲੰਧਰ ਵਲੋਂ ਲੁਧਿਆਣਾ ਜਾ ਰਹੀ ਚਾਰੇ ਨਾਲ ਭਰੀ ਟਰੈਕਟਰ-ਟਰਾਲੀ ਬੇਕਾਬੂ ਹੋਣ ਕਾਰਨ ਪੁਲ ਦੀ ਸਾਈਡ ਵਾਲੀ ਕੰਧ ਤੋੜ ਕੇ ਰੇਲਵੇ ਟਰੈਕ ਵੱਲ ਲਟਕ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ, ਹੁਣ NOC ਹਾਸਲ ਕਰਨ ਲਈ ਨਹੀਂ ਹੋਣਾ ਪਵੇਗਾ ਖੱਜਲ-ਖੁਆਰ

ਇਸ ਕਾਰਨ ਕਾਫ਼ੀ ਮਲਬਾ ਮੁੱਖ ਰੇਲਵੇ ਟਰੈਕ 'ਤੇ ਜਾ ਡਿੱਗਿਆ। ਹਾਦਸੇ ਦੇ ਕਾਰਨ ਡਰਾਈਵਰ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਪਤਾ ਲੱਗਦੇ ਹੀ ਰੇਲਵੇ ਵਿਭਾਗ ਵਲੋਂ ਸੁਰੱਖਿਆ ਨੂੰ ਦੇਖਦੇ ਹੋਏ ਮੁੱਖ ਰੇਲਵੇ ਟਰੈਕ 'ਤੇ ਟ੍ਰੈਫਿਕ ਰੋਕ ਦਿੱਤਾ ਗਿਆ। ਇਸ ਕਾਰਨ 4 ਵਜ ਕੇ 55 ਮਿੰਟ ਤੋਂ 5 ਵੱਜ ਕੇ 40 ਮਿੰਟ ਤੱਕ ਕਰੀਬ 45 ਮਿੰਟ ਰੇਲਵੇ ਟਰੈਕ ਬੰਦ ਰਿਹਾ।

ਇਹ ਵੀ ਪੜ੍ਹੋ : ਪਹਿਲੀ ਵਾਰ ਖ਼ਰੀਦੀ ਲਾਟਰੀ ਨੇ ਬਣਾ 'ਤਾ ਲੱਖਪਤੀ, ਦੁਕਾਨਦਾਰ ਦੀ ਖ਼ੁਸ਼ੀ ਦਾ ਨਹੀਂ ਕੋਈ ਟਿਕਾਣਾ

ਹਾਦਸੇ ਦਾ ਪਤਾ ਲੱਗਦੇ ਹੀ ਆਰ. ਪੀ. ਐੱਫ., ਜੀ. ਆਰ. ਪੀ., ਰੇਲਵੇ ਇੰਜੀਨੀਅਰਿੰਗ ਵਿਭਾਗ, ਮਕੈਨੀਕਲ ਵਿਭਾਗ ਦੀਆਂ ਟੀਮਾਂ ਲੁਧਿਆਣਾ ਅਤੇ ਫਿਲੌਰ ਤੋਂ ਮੌਕੇ 'ਤੇ ਪਹੁੰਚ ਗਈਆਂ। ਉਨ੍ਹਾਂ ਨੇ ਚੈਕਿੰਗ ਤੋਂ ਬਾਅਦ ਟਰੈਕ ਨੂੰ ਚਾਲੂ ਕਰਵਾ ਕੇ ਆਵਾਜਾਈ ਬਹਾਲ ਕੀਤੀ। ਹਾਦਸੇ ਦੇ ਕਾਰਨ ਕਈ ਟਰੇਨਾਂ ਲੇਟ ਹੋ ਗਈਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News