ਸਵਾਰੀਆਂ ਲਿਜਾ ਰਹੇ ਈ-ਰਿਕਸ਼ਾ ''ਤੇ ਪਲਟ ਗਿਆ ਰੇਤਾ ਨਾਲ ਭਰਿਆ ਟਿੱਪਰ, ਮਸਾਂ ਬਚੇ ਐਕਟਿਵਾ ਸਵਾਰ
Tuesday, Apr 15, 2025 - 03:32 PM (IST)

ਲੁਧਿਆਣਾ (ਅਨਿਲ): ਥਾਣਾ ਜੋਧੇਵਾਲ ਦੇ ਅਧੀਨ ਆਉਂਦੇ ਰਾਹੋਂ ਰੋਡ 'ਤੇ ਅੱਜ ਇਕ ਰੇਤ ਨਾਲ ਭਰਿਆ ਟਿੱਪਰ ਸਵਾਰੀਆਂ ਨੂੰ ਲੈ ਕੇ ਜਾ ਰਹੇ ਈ-ਰਿਕਸ਼ਾ 'ਤੇ ਪਲਟ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 11 ਵਜੇ ਮਿਹਰਬਾਨ ਵੱਲੋਂ ਆ ਰਹੇ ਇਕ ਰੇਤ ਨਾਲ ਭਰਿਆ ਟਿੱਪਰ ਬਸਤੀ ਵੱਲ ਜਾ ਰਿਹਾ ਸੀ। ਇਸੇ ਦੌਰਾਨ ਇਕ ਈ-ਰਿਕਸ਼ਾ ਸੜਕ ਪਾਰ ਕਰ ਰਿਹਾ ਸੀ ਤੇ ਇਸੇ ਦੌਰਾਨ ਟਿੱਪਰ ਚਾਲਕ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ IAS, IFS ਤੇ PCS ਅਫ਼ਸਰਾਂ ਦੀ ਕੀਤੀ ਬਦਲੀ, ਵੇਖੋ ਪੂਰੀ List
ਟਿੱਪਰ ਬੇਕਾਬੂ ਹੋ ਕੇ ਈ-ਰਿਕਸ਼ਾ ਅਤੇ ਇਕ ਐਕਟਿਵਾ ਸਵਾਰ ਜੋੜੇ 'ਤੇ ਪਲਟ ਗਿਆ। ਇਸ ਕਾਰਨ ਈ-ਰਿਕਸ਼ਾ ਵਿਚ ਬੈਠੀਆਂ ਸਵਾਰੀਆਂ ਰੇਤਾ ਦੇ ਹੇਠਾਂ ਦੱਪ ਗਈਆਂ ਤੇ ਐਕਟਿਵਾ ਸਵਾਰ ਜੋੜਾ ਤੇ ਉਨ੍ਹਾਂ ਦਾ ਛੋਟਾ ਬੱਚਾ ਜ਼ਖ਼ਮੀ ਹੋ ਗਏ। ਇਸ ਮਗਰੋਂ ਆਲੇ-ਦੁਆਲੇ ਖੜ੍ਹੇ ਲੋਕਾਂ ਵੱਲੋਂ ਈ-ਰਿਕਸ਼ਾ ਵਿਚੋਂ ਜ਼ਖ਼ਮੀ ਹੋਈਆਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਤੇ ਇਲਾਜ ਲਈ ਹਸਪਤਾਲ ਵਿਚ ਦਾਕ਼ਲ ਕਰਵਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਫ਼ਿਲਹਾਲ ਪੁਲਸ ਨੇ ਟਿੱਪਰ ਚਾਲਕ ਨੂੰ ਕਾਬੂ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8