ਚੱਲਦੀ ਬੋਲੈਰੋ ਗੱਡੀ ਨਾਲੋਂ ਟੁੱਟ ਕੇ ਵੱਖ ਹੋਇਆ ਟਾਇਰ! ਤਿੰਨ ਦਰਜਨ ਲੋਕਾਂ ਨਾਲ ਖਹਿ ਕੇ ਲੰਘੀ ਮੌਤ

Tuesday, Jul 16, 2024 - 01:45 PM (IST)

ਚੱਲਦੀ ਬੋਲੈਰੋ ਗੱਡੀ ਨਾਲੋਂ ਟੁੱਟ ਕੇ ਵੱਖ ਹੋਇਆ ਟਾਇਰ! ਤਿੰਨ ਦਰਜਨ ਲੋਕਾਂ ਨਾਲ ਖਹਿ ਕੇ ਲੰਘੀ ਮੌਤ

ਝਬਾਲ (ਨਰਿੰਦਰ)- ਝਬਾਲ ਤੋਂ ਥੋੜੀ ਦੂਰ ਅੰਮ੍ਰਿਤਸਰ ਰੋਡ 'ਤੇ ਮੰਨਣ ਨੇੜੇ ਇਕ ਬੋਲੈਰੋ ਗੱਡੀ ਦਾ ਅਚਾਨਕ ਟਾਇਰ ਟੁੱਟ ਕੇ ਵੱਖ ਹੋ ਗਿਆ, ਜਿਸ ਕਾਰਨ ਗੱਡੀ ਸੜਕ ਕਿਨਾਰੇ ਲੱਗੇ ਰੁੱਖ ਨਾਲ ਜਾ ਟਕਰਾਈ। ਇਸ ਹਾਦਸੇ ਵਿਚ 3 ਦਰਜਨ ਦੇ ਕਰੀਬ ਲੋਕਾਂ ਦੀ ਜਾਨ ਵਾਲ-ਵਾਲ ਬੱਚ ਗਈ, ਪਰ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਦੱਸੇ ਜਾ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਰਾਤ ਹੁੰਦੇ ਹੀ ਬੱਸ ਸਟੈਂਡ ਨੇੜੇ ਸ਼ੁਰੂ ਹੋ ਜਾਂਦਾ ਹੈ ਜਿਸਮਫਰੋਸ਼ੀ ਦਾ ਧੰਦਾ, ਪੜਤਾਲ 'ਚ ਹੋਏ ਵੱਡੇ ਖ਼ੁਲਾਸੇ

ਜਾਣਕਾਰੀ ਮੁਤਾਬਕ ਬੋਲੈਰੋ ਗੱਡੀ 'ਚ ਪੰਜਵੜ ਵਿਖੇ ਬਾਗ਼ ਵਿਚੋਂ ਨਾਖਾਂ ਤੋੜਨ ਲਈ ਨਜ਼ਦੀਕੀ ਪਿੰਡਾਂ ਤੋਂ ਲੇਬਰ ਲਿਆਂਦੀ ਜਾ ਰਹੀ ਸੀ ਕਿ ਅਚਾਨਕ ਉਸ ਦਾ ਟਾਇਰ ਟੁੱਟਣ ਕਰਕੇ ਗੱਡੀ ਸੜਕ ਕਿਨਾਰੇ ਰੁੱਖ ਵਿਚ ਜ਼ੋਰ ਨਾਲ ਵੱਜ ਗਈ। ਇਸ ਨਾਲ ਤਿੰਨ ਦਰਜਨ ਦੇ ਕਰੀਬ ਮਜ਼ਦੂਰ ਔਰਤਾਂ ਤੇ ਮਰਦ ਜਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਬਾਬਾ ਬੁੱਢਾ ਚੈਰੀਟੇਬਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਸਮੇਂ ਜ਼ਖ਼ਮੀ ਹੋਈ ਇਕ ਬੀਬੀ ਸਰਬਜੀਤ ਕੌਰ ਨੇ ਦੱਸਿਆ ਕਿ ਪਿੰਡ ਖੈਰਦੀ, ਮੰਡਿਆਲਾ ਅਤੇ ਚੱਬਾ ਤੋਂ ਵੱਡੀ ਗਿਣਤੀ ਵਿਚ ਔਰਤਾਂ ਤੇ ਆਦਮੀ ਪਿੰਡ ਪੰਜਵੜ ਵਿਖੇ ਬਾਗ਼ ਵਿਚੋਂ ਨਾਖਾਂ ਤੋੜਨ ਲਈ ਮਜਦੂਰੀ 'ਤੇ ਰੋਜ਼ਾਨਾ ਆਉਂਦੇ ਹਨ। ਅੱਜ ਵੀ ਜਦੋਂ ਬੋਲੈਰੋ ਗੱਡੀ ਜਿਸ ਨੂੰ ਮਲਕੀਅਤ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ, ਜਦੋਂ ਪਿੰਡ ਮੰਨਣ ਨੇੜੇ ਪਹੁੰਚੀ ਤਾਂ ਗੱਡੀ ਦਾ ਪਿਛਲਾ ਟਾਇਰ ਇਕ ਦਮ ਟੁੱਟਕੇ ਵੱਖ ਹੋ ਗਿਆ ਤੇ ਗੱਡੀ ਤੇਜ਼ੀ ਨਾਲ ਸੜਕ ਕਿਨਾਰੇ ਰੁੱਖ ਨਾਲ ਟਕਰਾ ਗਈ। 

ਇਹ ਖ਼ਬਰ ਵੀ ਪੜ੍ਹੋ - ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ 'ਚੋਂ ਲਿਖੀ ਚਿੱਠੀ, ਲੋਕ ਸਭਾ ਸਪੀਕਰ ਨੂੰ ਕੀਤੀ ਇਹ ਮੰਗ

ਇਸ ਹਾਦਸੇ ਵਿਚ ਨੇਹਾ ਪੁੱਤਰੀ ਬਲਵਿੰਦਰ ਸਿੰਘ ਮੰਡਿਆਲਾ, ਰਾਣੀ ਮੰਡਿਆਲਾ,ਰਾਜ ਕੋਰ ਮੰਡਿਆਲਾ, ਦਵਿੰਦਰ ਕੌਰ ਮੰਡਿਆਲਾ, ਰਣਜੀਤ ਕੌਰ ਮੰਡਿਆਲਾ, ਗੁਰਵਿੰਦਰ ਕੌਰ ਮੰਡਿਆਲਾ, ਸਰਬਜੀਤ ਕੌਰ ਮੰਡਿਆਲਾ, ਹਰਮਨਦੀਪ ਕੌਰ ਮੰਡਿਆਲਾ, ਜਸਵਿੰਦਰ ਕੌਰ ਮੰਡਿਆਲਾ, ਸਰਬਜੀਤ ਕੌਰ ਮੰਡਿਆਲਾ, ਪਰਮਜੀਤ ਕੌਰ ਮੰਡਿਆਲਾ,ਬਲਜਿੰਦਰ ਕੌਰ ਚੱਬਾ, ਜੋਤੀ ਚੱਬਾ, ਕਿਰਨਦੀਪ ਕੌਰ ਚੱਬਾ, ਸਰਬਜੀਤ ਕੌਰ ਚੱਬਾ, ਸ਼ਰਨਜੀਤ ਕੌਰ ਚੱਬਾ, ਜਸਬੀਰ ਕੌਰ ਚੱਬਾ,ਮੱਮਤਾ ਚੱਬਾ, ਡਰਾਈਵਰ ਮਲਕੀਤ ਸਿੰਘ ਪੁੱਤਰ ਬਗੀਚਾ ਸਿੰਘ ਖੈਰਦੀ ਆਦਿ ਗੰਭੀਰ ਜਖਮੀ ਹੋ ਗਏ।ਜਿਹਨਾਂ ਤੁਰੰਤ ਬਾਬਾ ਬੁੱਢਾ ਸਾਹਿਬ ਚੈਰੀਟੇਬਲ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਥੇ ਡਾਕਟਰ ਗੁਰਲਾਲ ਸਿੰਘ ਡਾਇਰੈਕਟਰ ਦੀ ਅਗਵਾਈ ਵਿਚ ਡਾ. ਗੁਰਪ੍ਰੀਤ ਸਿੰਘ, ਡਾ. ਚੰਦਰ ਸ਼ੇਖਰ, ਡਾ. ਸੰਦੀਪ ਰਾਣਾ, ਡਾ. ਹਰਸਿਮਰਨ ਕੌਰ, ਮਨਜਿੰਦਰ ਸਿੰਘ, ਸੁਰਿੰਦਰ ਸਿੰਘ ਚੂਸਲੇਵੜ ਆਦਿ ਨੇ ਸਖ਼ਤ ਮਿਹਨਤ ਕਰਕੇ ਇਲਾਜ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News