ਡੋਲੀ ਲੈ ਕੇ ਵਾਪਸ ਜਾ ਰਹੀ ਬਰਾਤ ਨਾਲ ਵਾਪਰਿਆ ਦਰਦਨਾਕ ਹਾਦਸਾ
Monday, Nov 11, 2019 - 09:11 AM (IST)

ਫਿਰੋਜ਼ਪੁਰ (ਸੰਨੀ) : ਫਿਰੋਜ਼ਪੁਰ ਦੇ ਕਸਬਾ ਮਮਦੋਟ 'ਚ ਬੀਤੀ ਦੇਰ ਸ਼ਾਮ ਡੋਲੀ ਲੈ ਕੇ ਵਾਪਸ ਜਾ ਰਹੀ ਬਰਾਤ ਨਾਲ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ, ਜਦੋਂ ਟੀ-ਪੁਆਇੰਟ 'ਤੇ ਮੋੜਦੇ ਸਮੇਂ ਬਰਾਤੀਆਂ ਨਾਲ ਭਰੀ ਵੈਨ ਪਲਟ ਗਈ। ਇਸ ਹਾਦਸੇ ਦੌਰਾਨ ਵੈਨ ਸਵਾਰ 11 ਦੇ ਕਰੀਬ ਲੋਕ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਬਰਾਤ ਹੁਸ਼ਿਆਰਪੁਰ 'ਚ ਸਥਿਤ ਮਾਹਿਲਪੁਰ ਦੇ ਪਿੰਡ ਸ਼ੈਲੀ ਤੋਂ ਆਈ ਸੀ ਅਤੇ ਵਾਪਸ ਜਾਂਦੇ ਸਮੇਂ ਇਹ ਹਾਦਸਾ ਵਾਪਰ ਗਿਆ।