ਧਾਰਮਿਕ ਸਥਾਨ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਮਾਂ-ਧੀ ਦੀ ਮੌਤ

Sunday, Dec 04, 2022 - 08:35 PM (IST)

ਧਾਰਮਿਕ ਸਥਾਨ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਮਾਂ-ਧੀ ਦੀ ਮੌਤ

ਹੁਸ਼ਿਆਰਪੁਰ (ਵਰਿੰਦਰ ਪੰਡਿਤ) : ਟਾਂਡਾ ਤੋਂ ਹੁਸ਼ਿਆਰਪੁਰ ਰੋਡ ’ਤੇ ਪਿੰਡ ਬੂਰੇ ਜੱਟਾਂ ਅੱਡਾ ਨਜ਼ਦੀਕ ਬੱਸ ਅਤੇ ਕਾਰ ਦੀ ਟੱਕਰ ਦੌਰਾਨ ਕਾਰ ਸਵਾਰ ਮਾਂ ਅਤੇ ਧੀ ਦੀ ਮੌਤ ਅਤੇ ਪਿਓ ਤੇ ਧੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਰਨ ਵਾਲੀ ਔਰਤ ਦੀ ਪਛਾਣ ਰਮਨਦੀਪ ਕੌਰ (27) ਪਤਨੀ ਜਸਵਿੰਦਰ ਸਿੰਘ ਵਾਸੀ ਕੋਟਲੀ ਬਾਵਾ ਦਾਸ ਅਤੇ ਰਮਨਦੀਪ ਕੌਰ ਦੀ ਮਾਤਾ ਗੁਰਬਖ਼ਸ ਕੌਰ ਵਜੋਂ ਹੋਈ ਹੈ। ਜ਼ਖ਼ਮੀ ਕਾਰ ਚਾਲਕ ਜਸਵਿੰਦਰ ਸਿੰਘ ਅਤੇ ਉਸ ਦੀ 6 ਸਾਲਾ ਧੀ ਨੂੰ ਜ਼ਖ਼ਮੀ ਹਾਲਤ ’ਚ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਖ਼ੁਸ਼ੀਆਂ ਵਿਚਾਲੇ ਪਰਿਵਾਰ ’ਚ ਪਿਆ ਭੜਥੂ, ਦੋ ਔਰਤਾਂ ਨੇ ਫਿਲਮੀ ਅੰਦਾਜ਼ ’ਚ ਨਵਜੰਮਿਆ ਬੱਚਾ ਕੀਤਾ ਚੋਰੀ

ਹਾਦਸੇ ਦੌਰਾਨ ਮਰਨ ਵਾਲੀਆਂ ਦੋਵੇਂ ਔਰਤਾਂ ਕਾਰ ’ਚ ਸਵਾਰ ਸਨ। ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਵਾਸੀ ਕੋਟਲੀ ਬਾਵਾ ਦਾਸ ਕਾਰ ਨੰਬਰ ਪੀ.ਬੀ. 65 ਐੱਲਬੀ 8431 ’ਤੇ ਆਪਣੀ ਪਤਨੀ, ਧੀ ਅਤੇ ਸੱਸ ਨਾਲ ਇਕ ਧਾਰਮਿਕ ਸਥਾਨ ਤੋਂ ਆਪਣੇ ਪਿੰਡ ਕੋਟਲੀ ਬਾਵਾ ਦਾਸ ਨੂੰ ਜਾ ਰਿਹਾ ਸੀ ਅਤੇ ਪਿੱਛੋਂ ਆ ਰਹੀ ਬੱਸ ਨੰਬਰ ਪੀ ਬੀ 07ਏ ਐੱਫ 5213 ਸੰਗਤ ਲੈ ਕੇ ਹੁਸ਼ਿਆਰਪੁਰ ਵੱਲ ਜਾ ਰਹੀ ਸੀ । ਬੱਸ ਅਤੇ ਕਾਰ ਦੋਵੇਂ ਇਕ ਧਾਰਮਿਕ ਸਥਾਨ ਤੋਂ ਆ ਰਹੀਆ ਸਨ। ਬੱਸ ’ਚ ਸਵਾਰ ਲੋਕਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਮੌਕੇ ’ਤੇ ਪਹੁੰਚ ਕੇ ਪੁਲਸ ਕਾਰਵਾਈ ਕਰ ਰਹੀ।

ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਖੱਟੜ, SYL ਨੂੰ ਲੈ ਕੇ ਦਿੱਤਾ ਅਹਿਮ ਬਿਆਨ
 


author

Manoj

Content Editor

Related News